1. ਮੁੱਖ ਪੰਨਾ
  2. ਟੈਕਨੋਲੌਜੀ

ਬੀਸੀ ਵਿਚਲੇ ਸੋਲਰ ਫਾਰਮ ਦੁਆਰਾ ਸਲਾਨਾ ਇਕ ਮਿਲੀਅਨ ਲੀਟਰ ਡੀਜ਼ਲ ਦੀ ਬਚਤ ਹੋਣ ਦੀ ਉਮੀਦ

ਅਕਤੂਬਰ 2025 ਤੱਕ ਚਾਲੂ ਹੋਣ ਦਾ ਅਨੁਮਾਨ

ਸੂਬਾਈ ਸਰਕਾਰ ਨੇ ਵਰਤਮਾਨ ਵਿੱਚ 2030 ਤੱਕ ਬਿਜਲੀ ਲਈ ਡੀਜ਼ਲ 'ਤੇ ਨਿਰਭਰਤਾ ਨੂੰ 80 ਪ੍ਰਤੀਸ਼ਤ ਤੱਕ ਘਟਾਉਣ ਲਈ ਵਚਨਬੱਧ ਕੀਤਾ ਹੈ I

ਸੂਬਾਈ ਸਰਕਾਰ ਨੇ ਵਰਤਮਾਨ ਵਿੱਚ 2030 ਤੱਕ ਬਿਜਲੀ ਲਈ ਡੀਜ਼ਲ 'ਤੇ ਨਿਰਭਰਤਾ ਨੂੰ 80 ਪ੍ਰਤੀਸ਼ਤ ਤੱਕ ਘਟਾਉਣ ਲਈ ਵਚਨਬੱਧ ਕੀਤਾ ਹੈ I

ਤਸਵੀਰ: CBC News

RCI

ਬ੍ਰਿਟਿਸ਼ ਕੋਲੰਬੀਆ ਦੇ ਇਕ ਫ਼ਸਟ ਨੇਸ਼ਨ ਭਾਈਚਾਰੇ ਵੱਲੋਂ ਸੂਬੇ ਵਿਚ ਇਕ ਵਿਸ਼ਾਲ ਸੋਲਰ ਫ਼ਾਰਮ ਤਿਆਰ ਕਰ "ਊਰਜਾ ਪ੍ਰਭੂਸੱਤਾ" ਵੱਲ ਪੁਲਾਂਘ ਪੱਟੀ ਜਾ ਰਹੀ ਹੈ I

ਅਨਾਹਿਮ ਲੇਕ ਨਜ਼ਦੀਕ ਉਲਕਾਚੋ ਫ਼ਸਟ ਨੇਸ਼ਨ ਭਾਈਚਾਰੇ ਦੇ ਕਰੀਬ 1,500 ਵਸਨੀਕ ਇਸ ਸਮੇਂ ਬਿਜਲੀ ਲਈ ਮਹਿੰਗੇ ਡੀਜ਼ਲ 'ਤੇ ਪੂਰੀ ਤਰ੍ਹਾਂ ਨਿਰਭਰ ਕਰਦੇ ਹਨ।

ਭਾਈਚਾਰੇ ਦੀ ਮੈਂਬਰ , ਮੈਰੀ ਵਿਲੀਅਮਜ਼ ਦਾ ਕਹਿਣਾ ਹੈ ਕਿ ਜੇ ਸਾਡੇ ਕੋਲ ਡੀਜ਼ਲ ਖਤਮ ਹੋ ਜਾਂਦਾ ਹੈ, ਤਾਂ ਲਾਈਟਾਂ ਬੰਦ ਹੋ ਜਾਂਦੀਆਂ ਹਨ I

ਚੀਫ ਲਿੰਡਾ ਪ੍ਰਾਈਸ ਅਤੇ ਬੀਸੀ ਹਾਈਡਰੋ ਮੁਤਾਬਿਕ ਲਗਭਗ 12 ਹੈਕਟੇਅਰ (30 ਏਕੜ) ਵਿੱਚ ਫੈਲਿਆ ਸੋਲਰ ਫ਼ਾਰਮ, ਭਾਈਚਾਰਿਆਂ ਨੂੰ ਲੋੜੀਂਦੀ ਬਿਜਲੀ ਦਾ 70 ਪ੍ਰਤੀਸ਼ਤ ਤੱਕ ਸਪਲਾਈ ਕਰੇਗਾ।

ਲਿੰਡਾ ਪ੍ਰਾਈਸ ਨੇ ਕਿਹਾ ਅਸੀਂ ਸੂਰਜੀ ਊਰਜਾ ਦੇ ਇਸ ਪਹਿਲੇ ਪੜਾਅ ਨੂੰ ਲੈ ਕੇ ਸੱਚਮੁੱਚ ਉਤਸ਼ਾਹਿਤ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਲਾਭ ਹੋਵੇਗਾ।

ਲੰਘੇ ਸ਼ੁੱਕਰਵਾਰ ਨੂੰ, ਉਲਕਾਚੋ ਐਨਰਜੀ ਕਾਰਪੋਰੇਸ਼ਨ (UEC), ਜੋ ਇਸ ਪ੍ਰੋਜੈਕਟ ਦੀ ਮਾਲਕ ਹੈ, ਨੇ ਬੀਸੀ ਹਾਈਡਰੋ ਨਾਲ ਇੱਕ ਇਤਿਹਾਸਕ 20-ਸਾਲ ਦੇ ਸਮਝੌਤੇ 'ਤੇ ਹਸਤਾਖ਼ਰ ਕੀਤੇ। ਬੀਸੀ ਹਾਈਡਰੋ ਜਨਤਕ ਉਪਯੋਗਤਾ ਸੋਲਰ ਫਾਰਮ ਦੁਆਰਾ ਬਣਾਈ ਗਈ ਊਰਜਾ ਨੂੰ ਖਰੀਦੇਗੀ I

ਬੀਸੀ ਹਾਈਡਰੋ ਅਨੁਸਾਰ, 30 ਮਿਲੀਅਨ ਦੇ ਇਸ ਪ੍ਰੋਜੈਕਟ , ਜਿਸ ਨੂੰ ਪ੍ਰੋਵਿੰਸ਼ੀਅਲ ਅਤੇ ਫੈਡਰਲ ਫੰਡਿੰਗ ਵਿੱਚ $16 ਮਿਲੀਅਨ ਮਿਲ ਰਿਹਾ ਹੈ , ਤੋਂ ਇਲਾਕੇ ਦੇ 5,000 ਘਰਾਂ ਵਿੱਚੋਂ ਲਗਭਗ 350 ਨੂੰ ਬਿਜਲੀ ਦੇਣ ਲਈ ਲੋੜੀਂਦੀ ਬਿਜਲੀ ਪੈਦਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ I

ਲਗਭਗ 12 ਹੈਕਟੇਅਰ (30 ਏਕੜ) ਵਿੱਚ ਫੈਲਿਆ ਸੋਲਰ ਫ਼ਾਰਮ, ਭਾਈਚਾਰਿਆਂ ਨੂੰ ਲੋੜੀਂਦੀ ਬਿਜਲੀ ਦਾ 70 ਪ੍ਰਤੀਸ਼ਤ ਤੱਕ ਸਪਲਾਈ ਕਰੇਗਾ।

ਲਗਭਗ 12 ਹੈਕਟੇਅਰ (30 ਏਕੜ) ਵਿੱਚ ਫੈਲਿਆ ਸੋਲਰ ਫ਼ਾਰਮ, ਭਾਈਚਾਰਿਆਂ ਨੂੰ ਲੋੜੀਂਦੀ ਬਿਜਲੀ ਦਾ 70 ਪ੍ਰਤੀਸ਼ਤ ਤੱਕ ਸਪਲਾਈ ਕਰੇਗਾ।

ਤਸਵੀਰ: CBC News

ਬੀਸੀ ਹਾਈਡਰੋ ਮੁਤਾਬਿਕ ਇਹ ਤਬਦੀਲੀ ਡੀਜ਼ਲ 'ਤੇ ਭਾਈਚਾਰੇ ਦੀ ਨਿਰਭਰਤਾ ਨੂੰ ਲਗਭਗ 1.1 ਮਿਲੀਅਨ ਲੀਟਰ ਤੱਕ ਘਟਾ ਦੇਵੇਗੀ ਜਿਸਦੀ ਗ੍ਰੀਨਹਾਉਸ ਗੈਸਾਂ ਦੀ ਨਿਕਾਸੀ ਲਗਭਗ 3,300 ਟਨ ਬਣੇਗੀ I

ਉਲਕਾਚੋ ਫਸਟ ਨੇਸ਼ਨ ਦੀ ਕੌਂਸਲਰ ਕੋਰੀਨ ਕਾਹੂਜ਼ ਦਾ ਕਹਿਣਾ ਹੈ ਕਿ ਸੂਰਜੀ ਊਰਜਾ , ਦੇਸ਼ ਦੇ ਆਰਥਿਕ, ਵਾਤਾਵਰਣ ਅਤੇ ਸੱਭਿਆਚਾਰਕ ਸਵੈ-ਨਿਰਣੇ ਲਈ ਇੱਕ ਮਹੱਤਵਪੂਰਨ ਕਦਮ ਹੈ।

ਕੋਰੀਨ ਕਾਹੂਜ਼ ਨੇ ਕਿਹਾ ਅਸੀਂ ਇਸ ਧਰਤੀ , ਹਰ ਪਹਾੜ , ਹਰ ਰੁੱਖ , ਹਰ ਧਾਤ ਨੂੰ ਜਾਣਦੇ ਹਾਂI ਅਸੀਂ ਸਾਰੇ ਜਾਨਵਰਾਂ ਨੂੰ ਜਾਣਦੇ ਹਾਂ, ਅਸੀਂ ਜਾਣਦੇ ਹਾਂ ਕਿ ਉਹ ਕਿੱਥੇ ਘੁੰਮਦੇ ਹਨ I

ਸੂਬਾਈ ਸਰਕਾਰ ਨੇ ਵਰਤਮਾਨ ਵਿੱਚ 2030 ਤੱਕ ਬਿਜਲੀ ਲਈ ਡੀਜ਼ਲ 'ਤੇ ਨਿਰਭਰਤਾ ਨੂੰ 80 ਪ੍ਰਤੀਸ਼ਤ ਤੱਕ ਘਟਾਉਣ ਲਈ ਵਚਨਬੱਧ ਕੀਤਾ ਹੈ I ਬੀਸੀ ਹਾਈਡਰੋ ਦਾ ਕਹਿਣਾ ਹੈ ਕਿ ਅਨਾਹਿਮ ਲੇਕ , 44 ਭਾਈਚਾਰਿਆਂ ਵਿੱਚੋਂ ਇੱਕ ਹੈ ਜੋ ਅਜੇ ਵੀ ਬਾਲਣ 'ਤੇ ਨਿਰਭਰ ਹਨ।

ਕੋਰੀਨ ਕਾਹੂਜ਼ ਦਾ ਕਹਿਣਾ ਹੈ ਕਿ ਅਸੀਂ ਉਸ ਧਰਤੀ ਦੇ ਮੁਖ਼ਤਿਆਰ ਬਣਨਾ ਹੈ। ਕੋਰੀਨ ਕਾਹੂਜ਼ ਨੇ ਕਿਹਾ ਸਾਨੂੰ ਹਰ ਤਰੀਕੇ ਨਾਲ ਸੁਰੱਖਿਆ ਕਰਨੀ ਪਵੇਗੀ, ਅਤੇ ਇਹ ਪ੍ਰੋਜੈਕਟ ਇੱਕ ਤਰੀਕਾ ਹੈ।

ਕਾਹੂਜ਼ ਨੇ ਕਿਹਾ ਇਸ ਪ੍ਰੋਜੈਕਟ ਤੋਂ ਹੋਣ ਵਾਲਾ ਮਾਲੀਆ ਇਹ ਯਕੀਨੀ ਬਣਾਏਗਾ ਕਿ ਅਸੀਂ ਆਪਣੇ ਬੱਚਿਆਂ ਲਈ ਇੱਕ ਸਿਹਤਮੰਦ ਭਵਿੱਖ ਬਣਾਉਣਾ ਜਾਰੀ ਰੱਖੀਏ I

ਇਹ ਸੋਲਰ ਫਾਰਮ ਅਕਤੂਬਰ 2025 ਤੱਕ ਚਾਲੂ ਹੋਣ ਦਾ ਅਨੁਮਾਨ ਹੈ।

ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ