1. ਮੁੱਖ ਪੰਨਾ
  2. ਵਾਤਾਵਰਨ

ਕਿਊਬੈਕ ਵਿੱਚ ਸੂਰਜ ਗ੍ਰਹਿਣ ਨਾਲ ਸਬੰਧਤ ਅੱਖਾਂ ਦੇ ਨੁਕਸਾਨ ਦੇ 40 ਮਾਮਲੇ ਸਾਹਮਣੇ ਆਏ

8 ਅਪ੍ਰੈਲ ਨੂੰ ਲੱਖਾਂ ਕੈਨੇਡੀਅਨਜ਼ ਨੇ ਦੇਖਿਆ ਸੀ ਦੁਰਲਭ ਪੂਰਨ ਸੂਰਜ ਗ੍ਰਹਿਣ

8 ਅਪ੍ਰੈਲ 2024 ਨੂੰ ਉੱਤਰੀ ਅਮਰੀਕਾ ਵਿਚ ਲੱਖਾਂ ਲੋਕਾਂ ਨੇ ਪੂਰਨ ਸੂਰਜ ਗ੍ਰਹਿਣ ਦਾ ਅਨੁਭਵ ਕੀਤਾ।

8 ਅਪ੍ਰੈਲ 2024 ਨੂੰ ਉੱਤਰੀ ਅਮਰੀਕਾ ਵਿਚ ਲੱਖਾਂ ਲੋਕਾਂ ਨੇ ਪੂਰਨ ਸੂਰਜ ਗ੍ਰਹਿਣ ਦਾ ਅਨੁਭਵ ਕੀਤਾ।

ਤਸਵੀਰ: NASA/Keegan Barber

RCI

ਕਿਊਬੈਕ ਵਿੱਚ ਅੱਖਾਂ ਦੇ ਮਾਹਿਰਾਂ ਨੇ 8 ਅਪ੍ਰੈਲ ਨੂੰ ਲੱਗੇ ਸੂਰਜ ਗ੍ਰਹਿਣ ਨਾਲ ਸਬੰਧਤ ਅੱਖਾਂ ਦੇ ਨੁਕਸਾਨ ਦੇ 40 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਅਤੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰ ਮਾਮਲੇ ਵੀ ਸਾਹਮਣੇ ਆ ਸਕਦੇ ਹਨ।

ਕਿਊਬੈਕ ਦੇ ਸਿਹਤ ਅਤੇ ਸਮਾਜਿਕ ਸੇਵਾਵਾਂ ਮੰਤਰਾਲੇ ਦਾ ਦਾਅਵਾ ਹੈ ਕਿ ਸੂਰਜ ਗ੍ਰਹਿਣ ਨਾਲ ਜੁੜੀਆਂ ਅੱਖਾਂ ਦੀਆਂ ਸੱਟਾਂ ਲਈ ਪਹਿਲੀ ਵਾਰ ਕਦਮ ਚੁੱਕਿਆ ਗਿਆ ਹੈ I 

ਮਾਹਰਾਂ ਦੁਆਰਾ ਰਨੀਆ ਦੀ ਸੋਜਸ਼ , ਸੂਰਜੀ ਰੇਡੀਏਸ਼ਨ ਤੋਂ ਰੈਟੀਨਾ ਨੂੰ ਨੁਕਸਾਨ ਆਦਿ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ I 

ਸੋਮਵਾਰ ਤੱਕ 40 ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿੱਚੋਂ, 12 ਮੋਂਟੇਰੇਗੀ ਖੇਤਰ ਵਿੱਚ, ਛੇ ਮਾਂਟਰੀਅਲ ਵਿੱਚ ਅਤੇ ਅੱਠ ਪੂਰਬੀ ਟਾਊਨਸ਼ਿਪ ਵਿੱਚ ਹਨ। 

ਸਿਹਤ ਮੰਤਰਾਲੇ ਦੇ ਬੁਲਾਰੇ ਮੈਰੀ-ਪੀਅਰ ਬਲੇਅਰ ਦਾ ਕਹਿਣਾ ਹੈ ਕਿ  40 ਅਜੇ ਵੀ ਇੱਕ ਘੱਟ ਅੰਦਾਜ਼ਾ ਹੋ ਸਕਦਾ ਹੈ ਕਿਉਂਕਿ ਆਪਟੋਮੈਟਰੀ ਕਲੀਨਿਕਾਂ ਤੋਂ ਇਕੱਤਰ ਕੀਤਾ ਗਿਆ ਡੇਟਾ ਸਵੈਇੱਛਤ ਅਧਾਰ 'ਤੇ ਜਮ੍ਹਾ ਕੀਤਾ ਜਾਂਦਾ ਹੈ, ਅਤੇ ਰਿਪੋਰਟਿੰਗ ਵਿੱਚ ਦੇਰੀ ਹੋ ਸਕਦੀ ਹੈ। ਬਲੇਅਰ ਮੁਤਾਬਿਕ ਸਾਰੇ ਲੋਕ ਚਿੰਤਾ ਹੋਣ 'ਤੇ ਕਲੀਨਿਕਾਂ ਵਿੱਚ ਨਹੀਂ ਜਾਂਦੇ ਹਨ।

ਸੋਮਵਾਰ 8 ਅਪ੍ਰੈਲ ਨੂੰ ਉੱਤਰੀ ਅਮਰੀਕਾ ਸੱਤ ਸਾਲਾਂ ਵਿੱਚ ਪਹਿਲੀ ਵਾਰ ਪੂਰਨ ਸੂਰਜ ਗ੍ਰਹਿਣ ਦਾ ਅਨੁਭਵ ਕੀਤਾ। ਉੱਤਰੀ ਅਮਰੀਕਾ ਵਿੱਚ ਅਗਲਾ ਪੂਰਨ ਸੂਰਜ ਗ੍ਰਹਿਣ 23 ਅਗਸਤ, 2044 ਤੱਕ ਨਹੀਂ ਹੋਵੇਗਾ।

ਉੱਤਰੀ ਅਮਰੀਕਾ ਵਿੱਚ ਅਗਲਾ ਪੂਰਨ ਸੂਰਜ ਗ੍ਰਹਿਣ 23 ਅਗਸਤ, 2044 ਤੱਕ ਨਹੀਂ ਹੋਵੇਗਾ।

ਉੱਤਰੀ ਅਮਰੀਕਾ ਵਿੱਚ ਅਗਲਾ ਪੂਰਨ ਸੂਰਜ ਗ੍ਰਹਿਣ 23 ਅਗਸਤ, 2044 ਤੱਕ ਨਹੀਂ ਹੋਵੇਗਾ।

ਤਸਵੀਰ: Reuters / Eduardo Munoz

ਚੰਦਰਮਾ ਸੂਰਜ ਦੇ ਸਾਮ੍ਹਣੇ ਆਇਆ, ਅਤੇ ਕੁਝ ਸਮੇਂ ਲਈ ਧਰਤੀ ਦੇ ਕੁਝ ਹਿੱਸਿਆਂ ’ਤੇ ਹਨੇਰਾ ਛਾਇਆ। ਕੈਨੇਡਾ ਵਿੱਚ ਓਨਟੇਰੀਓ, ਕਿਊਬੈਕ, ਨਿਊ ਬ੍ਰੰਜ਼ਵਿਕ, ਨੋਵਾ ਸਕੋਸ਼ੀਆ, ਪੀIਈIਆਈI ਅਤੇ ਨਿਊਫ਼ੰਡਲੈਂਡ ਐਂਡ ਲੈਬਰਾਡੌਰ ਵਿੱਚ ਲੋਕਾਂ ਨੇ ਪੂਰਨ ਗ੍ਰਹਿਣ ਅਤੇ ਬਾਕੀਆਂ ਨੇ ਅੰਸ਼ਕ ਸੂਰਜ ਗ੍ਰਹਿਣ ਦਾ ਅਨੁਭਵ ਕੀਤਾ।

ਡਾ ਸਿੰਥੀਆ ਕਿਆਨ ਜੋ ਕਿ ਮੌਂਟਰੀਅਲ ਵਿੱਚ ਰੈਟੀਨਾ ਵਿੱਚ ਮਾਹਰ ਹਨ ਮੁਤਾਬਿਕ ਸੱਟਾਂ ਦੇ ਅੰਕੜੇ ਅਜੇ ਵੀ ਸ਼ੁਰੂਆਤੀ ਹਨ, ਅਤੇ ਇਹ ਸਪੱਸ਼ਟ ਨਹੀਂ ਹੈ ਕਿ ਸੱਟਾਂ ਕਿੰਨੀਆਂ ਮਹੱਤਵਪੂਰਨ ਹਨ ਜਾਂ ਸੂਬੇ ਵਿੱਚ ਕਿੱਥੇ ਲੋਕ ਜ਼ਖਮੀ ਹੋਏ ਸਨ I

ਡਾ ਸਿੰਥੀਆ ਕਿਆਨ ਨੇ ਕਿਹਾ ਕਿ ਗ੍ਰਹਿਣ ਇੱਕ ਦੁਰਲੱਭ ਘਟਨਾ ਹੈ I ਇਸ ਲਈ ਇਹ ਪਹਿਲੀ ਵਾਰ ਹੈ ਜਦੋਂ ਪੂਰੇ ਸੂਬੇ ਵਿੱਚ ਇਸ ਤਰ੍ਹਾਂ ਦਾ ਵਿਸਥਾਰਪੂਰਵਕ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ I

ਗੌਰਤਲਬ ਹੈ ਕਿ ਸੂਰਜ ਗ੍ਰਹਿਣ ਨੂੰ ਨੰਗੀ ਅੱਖ ਨਾਲ ਦੇਖਣਾ ਹਮੇਸ਼ਾ ਖ਼ਤਰਨਾਕ ਹੁੰਦਾ ਹੈ। ਪੁਲਾੜ ਏਜੰਸੀਆਂ ਅਤੇ ਨੇਤਰ ਵਿਗਿਆਨੀ ਇਸ ਗੱਲ ਨਾਲ ਸਹਿਮਤ ਹਨ ਕਿ ਪ੍ਰਵਾਨਿਤ ਸੁਰੱਖਿਆ ਐਨਕਾਂ ਜਾਂ ਲੈਂਸ ਤੋਂ ਬਿਨਾਂ ਸੂਰਜ ਨੂੰ ਦੇਖਣ ਨਾਲ ਅੱਖਾਂ ਨੂੰ ਹਮੇਸ਼ਾ ਵਾਸਤੇ ਨੁਕਸਾਨ ਹੋ ਸਕਦਾ ਹੈ। ਕੈਨੇਡੀਅਨ ਸਪੇਸ ਏਜੰਸੀ ਅਤੇ ਨਾਸਾ ਦੋਵਾਂ ਨੇ ਅੱਖਾਂ ਦੀ ਸੁਰੱਖਿਆ ਲਈ ਵਿਸਤ੍ਰਿਤ ਸਲਾਹ ਦਿੱਤੀ ਸੀ।   

ਸਿੰਥੀਆ ਕਿਆਨ ਦਾ ਕਹਿਣਾ ਹੈ ਕਿ 2017 ਗ੍ਰਹਿਣ ਤੋਂ ਬਾਅਦ, ਯੂ ਐਸ ਵਿੱਚ ਗੰਭੀਰ ਸੋਲਰ ਰੈਟੀਨੋਪੈਥੀ ਦੇ 100 ਤੋਂ ਵੱਧ ਕੇਸ ਰਿਪੋਰਟ ਕੀਤੇ ਗਏ ਸਨ। 

ਅੱਖਾਂ ਦੇ ਮਾਹਰ, ਡਾ ਰਾਲਫ਼ ਚਾਉ ਦਾ ਕਹਿਣਾ ਹੈ ਕਿ ਜੇ ਤੁਸੀਂ ਸੂਰਜ ਨੂੰ ਅਸੁਰੱਖਿਅਤ ਤੌਰ 'ਤੇ ਦੇਖਦੇ ਹੋ, ਤਾਂ ਤੁਸੀਂ ਬਹੁਤ ਜਲਦੀ ਇੱਕ ਥ੍ਰੈਸ਼ਹੋਲਡ ਐਕਸਪੋਜ਼ਰ ਤੱਕ ਪਹੁੰਚ ਸਕਦੇ ਹੋ I 

ਗੌਰਤਲਬ ਹੈ ਕਿ ਬਹੁਤ ਸਾਰੇ ਸਟੋਰਾਂ ਉੱਤੇ ਗ੍ਰਹਿਣ ਲਈ ਬਣੀਆਂ ਵਿਸ਼ੇਸ਼ ਐਨਕਾਂ ਵੇਚੀਆਂ ਜਾਂਦੀਆਂ ਹਨ। ਲੋਕਾਂ ਨੂੰ ਸਿਰਫ਼ ਮਨਜ਼ੂਰਸ਼ੁਦਾ ਅਤੇ ਸੁਰੱਖਿਅਤ ਐਨਕਾਂ ਜਾਂ ਲੈਂਸ ਰਾਹੀਂ ਹੀ ਸੂਰਜ ਨੂੰ ਦੇਖਣ ਦੀ ਸਲਾਹ ਦਿੱਤੀ ਗਈ ਸੀ।

ਸੀਬੀਸੀ ਨਿਊਜ਼ 

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ