1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਟ੍ਰੂਡੋ ਵੱਲੋਂ ਡਾਕਟਰਾਂ ਦੀ ਕੈਪਿਟਲ ਗੇਨਜ਼ ਟੈਕਸ ਬਾਬਤ ਅਪੀਲ ਖ਼ਾਰਜ

ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੀਤੀ ਸੀ ਮੰਗ

ਮੰਗਲਵਾਰ ਨੂੰ ਸੈਸਕਾਟੂਨ ਵਿੱਚ ਬੋਲਦਿਆਂ, ਟ੍ਰੂਡੋ ਨੇ ਕਿਹਾ ਕਿ ਫ਼ੈਡਰਲ ਬਜਟ ਵਿੱਚ ਪੇਸ਼ ਕੀਤੇ ਗਏ ਟੈਕਸ ਵਿੱਚ ਵਾਧਾ ਸਿਰਫ਼ ਸਭ ਤੋਂ ਅਮੀਰ ਲੋਕਾਂ ਨੂੰ ਥੋੜ੍ਹਾ ਹੋਰ ਭੁਗਤਾਨ ਕਰਨ ਲਈ ਕਹਿੰਦਾ ਹੈ।

ਮੰਗਲਵਾਰ ਨੂੰ ਸੈਸਕਾਟੂਨ ਵਿੱਚ ਬੋਲਦਿਆਂ, ਟ੍ਰੂਡੋ ਨੇ ਕਿਹਾ ਕਿ ਫ਼ੈਡਰਲ ਬਜਟ ਵਿੱਚ ਪੇਸ਼ ਕੀਤੇ ਗਏ ਟੈਕਸ ਵਿੱਚ ਵਾਧਾ ਸਿਰਫ਼ ਸਭ ਤੋਂ ਅਮੀਰ ਲੋਕਾਂ ਨੂੰ ਥੋੜ੍ਹਾ ਹੋਰ ਭੁਗਤਾਨ ਕਰਨ ਲਈ ਕਹਿੰਦਾ ਹੈ।

ਤਸਵੀਰ: La Presse canadienne / Heywood Yu

RCI

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੁਆਰਾ ਫ਼ੈਡਰਲ ਸਰਕਾਰ ਨੂੰ ਪੂੰਜੀ ਲਾਭ ਟੈਕਸ (capital gains tax) ਵਿੱਚ ਪ੍ਰਸਤਾਵਿਤ ਤਬਦੀਲੀਆਂ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ ਹੈ I

ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਟੈਕਸ ਤਬਦੀਲੀ ਕੈਨੇਡਾ ਵਿੱਚ ਡਾਕਟਰਾਂ ਦੀ ਭਰਤੀ ਅਤੇ ਬਰਕਰਾਰ ਰੱਖਣ ਦੀਆਂ ਕੋਸ਼ਿਸ਼ਾਂ ਨੂੰ ਕਮਜ਼ੋਰ ਕਰ ਸਕਦੀ ਹੈ ਅਤੇ ਸਿਹਤ ਸੰਭਾਲ ਪ੍ਰਣਾਲੀ ਦੀ ਸਥਿਰਤਾ ਨੂੰ ਖ਼ਤਰਾ ਬਣਾ ਸਕਦੀ ਹੈ। 

ਐਸੋਸੀਏਸ਼ਨ ਦੀ ਪ੍ਰਧਾਨ ਕੈਥਲੀਨ ਰੌਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਡਾਕਟਰ ਕਾਰਪੋਰੇਸ਼ਨਾਂ ‘ਤੇ ਕੰਮ ਕਰਦੇ ਹਨ ਅਤੇ ਆਪਣੀਆਂ ਕਾਰਪੋਰੇਸ਼ਨਾਂ ਦੇ ਅੰਦਰ ਰਿਟਾਇਰਮੈਂਟ ਲਈ ਨਿਵੇਸ਼ ਕਰਦੇ ਹਨ। 

ਦੱਸਣਯੋਗ ਹੈ ਕਿ ਕੈਨੇਡਾ ਨੂੰ ਡਾਕਟਰਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਦਾਜ਼ਨ 6.5 ਮਿਲੀਅਨ ਕੈਨੇਡੀਅਨਜ਼ ਕੋਲ ਪ੍ਰਾਇਮਰੀ ਕੇਅਰ ਤੱਕ ਪਹੁੰਚ ਨਹੀਂ ਹੈ ਕਿਉਂਕਿ ਪਰਿਵਾਰਕ ਡਾਕਟਰ ਸਮੂਹਿਕ ਤੌਰ 'ਤੇ ਸੇਵਾਮੁਕਤ ਹੋ ਰਹੇ ਹਨ I 

ਮੰਗਲਵਾਰ ਨੂੰ ਸੈਸਕਾਟੂਨ ਵਿੱਚ ਬੋਲਦਿਆਂ, ਟ੍ਰੂਡੋ ਨੇ ਕਿਹਾ ਕਿ ਫ਼ੈਡਰਲ ਬਜਟ ਵਿੱਚ ਪੇਸ਼ ਕੀਤੇ ਗਏ ਟੈਕਸ ਵਿੱਚ ਵਾਧਾ ਸਿਰਫ਼ ਸਭ ਤੋਂ ਅਮੀਰ ਲੋਕਾਂ ਨੂੰ ਥੋੜ੍ਹਾ ਹੋਰ ਭੁਗਤਾਨ ਕਰਨ ਲਈ ਕਹਿੰਦਾ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਸਾਨੂੰ ਲੱਗਦਾ ਹੈ ਕਿ ਇਹ ਸਹੀ ਨਹੀਂ ਹੈ ਕਿ ਇੱਕ ਵਿਦਿਆਰਥੀ, ਜਾਂ ਇੱਕ ਇਲੈਕਟ੍ਰੀਸ਼ੀਅਨ ਜਾਂ ਇੱਕ ਅਧਿਆਪਕ ਆਪਣੀ ਆਮਦਨ ਦੇ 100 ਪ੍ਰਤੀਸ਼ਤ 'ਤੇ ਟੈਕਸ ਅਦਾ ਕਰ ਰਿਹਾ ਹੈ ਜਦੋਂ ਕਿ ਬਾਕੀਆਂ ਕੋਲ ਅਕਾਊਂਟੈਂਟਾਂ ਦੀ ਵਰਤੋਂ ਕਰਦਿਆਂ ਆਮਦਨੀ ਦੇ ਸਿਰਫ਼  50 ਪ੍ਰਤੀਸ਼ਤ 'ਤੇ ਟੈਕਸ ਅਦਾ ਕਰਨ ਦੇ ਮੌਕੇ ਹਨ I

ਕੈਪਿਟਲ ਗੇਨਜ਼ ਟੈਕਸ ਵਿਚ ਇਹ ਨਵੀਂ ਤਬਦੀਲੀ ਅਮੀਰ ਕੈਨੇਡੀਅਨਜ਼ ਅਤੇ ਕਾਰੋਬਾਰਾਂ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰ ਸਕਦੀ ਹੈ। ਪਿਛਲੇ ਹਫ਼ਤੇ ਪੇਸ਼ ਕੀਤੇ ਗਏ ਫ਼ੈਡਰਲ ਬਜਟ ਵਿੱਚ ਪੂੰਜੀ ਲਾਭ ਦੇ ਅੱਧੇ ਹਿੱਸੇ ਜਾਂ ਜਾਇਦਾਦ ਦੀ ਵਿਕਰੀ 'ਤੇ ਹੋਏ ਮੁਨਾਫ਼ੇ ਦੀ ਬਜਾਏ ਦੋ ਤਿਹਾਈ ਟੈਕਸ ਲਗਾਉਣ ਦਾ ਪ੍ਰਸਤਾਵ ਸ਼ਾਮਲ ਹੈ।

ਇਹ ਵਾਧਾ ਵਿਅਕਤੀਆਂ ਲਈ $250,000 ਤੋਂ ਵੱਧ ਦੇ ਪੂੰਜੀ ਲਾਭਾਂ ਅਤੇ ਕਾਰਪੋਰੇਸ਼ਨਾਂ ਦੁਆਰਾ ਪ੍ਰਾਪਤ ਕੀਤੇ ਗਏ ਸਾਰੇ ਪੂੰਜੀ ਲਾਭਾਂ 'ਤੇ ਲਾਗੂ ਹੋਵੇਗਾ। 

ਐਸੋਸੀਏਸ਼ਨ ਦੀ ਪ੍ਰਧਾਨ ਕੈਥਲੀਨ ਰੌਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਡਾਕਟਰ ਕਾਰਪੋਰੇਸ਼ਨਾਂ ‘ਤੇ ਕੰਮ ਕਰਦੇ ਹਨ ਅਤੇ ਆਪਣੀਆਂ ਕਾਰਪੋਰੇਸ਼ਨਾਂ ਦੇ ਅੰਦਰ ਰਿਟਾਇਰਮੈਂਟ ਲਈ ਨਿਵੇਸ਼ ਕਰਦੇ ਹਨ। 

ਟ੍ਰੂਡੋ ਨੇ ਉਪਾਅ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਨਿਰਪੱਖਤਾ ਬਾਰੇ ਹੈ। ਟ੍ਰੂਡੋ ਨੇ ਕਿਹਾ ਅਸੀਂ ਇਸ ਦੇਸ਼ ਦੇ ਸਭ ਤੋਂ ਸਫ਼ਲ ਲੋਕਾਂ ਨੂੰ ਥੋੜਾ ਹੋਰ ਯੋਗਦਾਨ ਪਾਉਣ ਲਈ ਕਹਿ ਰਹੇ ਹਾਂ ਤਾਂ ਜੋ ਹਰ ਕੋਈ ਦੇਸ਼ ਦੀ ਸਫ਼ਲਤਾ ਵਿੱਚ ਆਪਣਾ ਬਣਦਾ ਹਿੱਸਾ ਪਾ ਸਕੇ I 

ਪ੍ਰਸਤਾਵਿਤ ਤਬਦੀਲੀਆਂ ਉਨ੍ਹਾਂ ਨਿਵੇਸ਼ਾਂ 'ਤੇ ਟੈਕਸਾਂ ਨੂੰ ਵਧਾਏਗਾ, ਜਿਸ ਬਾਰੇ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਨਾਲ ਡਾਕਟਰਾਂ ਲਈ ਵਿੱਤੀ ਦਬਾਅ ਵਧੇਗਾ ਜਿਨ੍ਹਾਂ ਕੋਲ ਨਿਰਭਰ ਹੋਣ ਲਈ ਪੈਨਸ਼ਨ ਨਹੀਂ ਹੈ। 

ਰੌਸ ਦੀ ਦਲੀਲ ਹੈ ਕਿ ਇਹ ਤਬਦੀਲੀ ਕੈਨੇਡਾ ਵਿੱਚ ਡਾਕਟਰਾਂ ਦੀ ਭਰਤੀ ਅਤੇ ਇਸ ਕਿੱਤੇ ਵਿਚ ਟਿਕੇ ਰਹਿਣ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। 

ਇੱਕ ਬਿਆਨ ਵਿੱਚ, ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦੀ ਇੱਕ ਬੁਲਾਰਨ ਨੇ ਕਿਹਾ ਕਿ ਫ਼ੈਡਰਲ ਸਰਕਾਰ ਪੂੰਜੀ ਲਾਭ ‘ਤੇ ਟੈਕਸ ਦੀ ਦਰ ਨੂੰ ਬਦਲ ਰਹੀ ਹੈ ਕਿਉਂਕਿ ਇਹ ਗ਼ਲਤ ਹੈ ਕਿ ਇੱਕ ਨਰਸ ਇੱਕ ਮਲਟੀ-ਮਿਲੀਅਨੇਅਰ ਵਿਅਕਤੀ ਨਾਲੋਂ ਵਧੇਰੇ ਸੀਮਾਂਤ ਟੈਕਸ ਦਰ ਅਦਾ ਕਰਦੀ ਹੈ।

ਕੈਥਰੀਨ ਕਪਲਿੰਜ਼ਕਾਸ ਨੇ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਹੈਲਥ ਕੇਅਰ ਵਿੱਚ ਨਿਵੇਸ਼ ਅਤੇ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਡਾਕਟਰਾਂ ਅਤੇ ਨਰਸਾਂ ਲਈ ਵਿਦਿਆਰਥੀ ਕਰਜ਼ਿਆਂ ਦੀ ਮੁਆਫੀ ਲਈ 200 ਬਿਲੀਅਨ ਵੀ ਖ਼ਰਚ ਕਰ ਰਹੀ ਹੈ। 

ਪੀਟਰ ਜ਼ਿਮੋਨਜਿਕ , ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ 

ਸੁਰਖੀਆਂ