1. ਮੁੱਖ ਪੰਨਾ
  2. ਵਾਤਾਵਰਨ
  3. ਪਰਿਆਵਰਣ ਪ੍ਰਣਾਲੀ ਦੀ ਰੱਖਿਆ ਕਰਨਾ

ਪਲਾਸਟਿਕ ਉਤਪਾਦਕਾਂ ਲਈ ਪਲਾਸਟਿਕ ਉਤਪਾਦਨ ਦੀ ਤਾਦਾਦ ਬਾਰੇ ਰਿਪੋਰਟ ਦੇਣਾ ਜ਼ਰੂਰੀ ਬਣਾਏਗਾ ਕੈਨੇਡਾ

ਕੈਨੇਡਾ ਇੱਕ ਰਾਸ਼ਟਰੀ ਪਲਾਸਟਿਕਸ ਰਜਿਸਟ੍ਰੀ ਸਥਾਪਿਤ ਕਰ ਰਿਹਾ ਹੈ

ਕੈਨੇਡਾ ਦੇ ਵਾਤਾਵਰਣ ਮੰਤਰੀ ਸਟੀਵਨ ਗਿਲਬੌ 20 ਮਾਰਚ 2024 ਨੂੰ ਪਾਰਲੀਮੈਂਟ ਹਿੱਲ ਵਿੱਖੇ ਕੌਕਸ ਤੋਂ ਬਾਹਰ ਆਉਂਦੇ ਹੋਏ।

ਕੈਨੇਡਾ ਦੇ ਵਾਤਾਵਰਣ ਮੰਤਰੀ ਸਟੀਵਨ ਗਿਲਬੌ 20 ਮਾਰਚ 2024 ਨੂੰ ਪਾਰਲੀਮੈਂਟ ਹਿੱਲ ਵਿੱਖੇ ਕੌਕਸ ਤੋਂ ਬਾਹਰ ਆਉਂਦੇ ਹੋਏ।

ਤਸਵੀਰ: THE CANADIAN PRESS/Sean Kilpatrick

RCI

ਮੁਲਕ ਵਿੱਚ ਕਿੰਨਾ ਪਲਾਸਟਿਕ ਪੈਦਾ ਕੀਤਾ ਜਾ ਰਿਹਾ ਹੈ ਅਤੇ ਇਹ ਕਿੰਨਾ ਰੀਸਾਈਕਲ ਹੋ ਰਿਹਾ ਹੈ, ਇਸ ਦੀ ਬਿਹਤਰ ਨਿਗਰਾਨੀ ਦੀ ਕੋਸ਼ਿਸ਼ ਤਹਿਤ ਕੈਨੇਡਾ ਪਲਾਸਟਿਕ ਬਣਾਉਣ ਵਾਲੀਆਂ ਕੰਪਨੀਆਂ ਨੂੰ ਇਸ ਬਾਰੇ ਸਾਲਾਨਾ ਰਿਪੋਰਟ ਪੇਸ਼ ਕਰਨ ਲਈ ਆਖ ਰਿਹਾ ਹੈ।

ਔਟਵਾ ਵਿੱਚ ਪਲਾਸਟਿਕ ਕਚਰੇ ਨੂੰ ਖ਼ਤਮ ਕਰਨ ਲਈ ਇੱਕ ਗਲੋਬਲ ਸੰਧੀ ਲਈ ਗੱਲਬਾਤ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਵਾਤਾਵਰਣ ਮੰਤਰੀ ਸਟੀਵਨ ਗਿਲਬੌ ਰਾਸ਼ਟਰੀ ਪਲਾਸਟਿਕਸ ਰਜਿਸਟ੍ਰੀ ਦਾ ਐਲਾਨ ਕਰ ਰਹੇ ਹਨ।

ਉਕਤ ਸੰਧੀ ਦਾ ਉਦੇਸ਼ 2040 ਤੱਕ ਪਲਾਸਟਿਕ ਕਚਰੇ ਨੂੰ ਖ਼ਤਮ ਕਰਨ ਲਈ ਇੱਕ ਅੰਤਰਰਾਸ਼ਟਰੀ ਸਮਝੌਤਾ ਸਥਾਪਤ ਕਰਨਾ ਹੈ। ਕੈਨੇਡਾ ਇਸ ਗੱਲਬਾਤ ਦਾ ਇੱਕ ਅਹਿਮ ਹਿੱਸਾ ਹੈ।

ਕੈਨੇਡੀਅਨਜ਼ ਹਰ ਸਾਲ ਚਾਰ ਮਿਲੀਅਨ ਟਨ ਤੋਂ ਵੱਧ ਪਲਾਸਟਿਕ ਸੁੱਟਦੇ ਹਨ, ਅਤੇ ਇਸ ਚੋਂ ਸਿਰਫ਼ ਦਸਵੇਂ ਹਿੱਸੇ ਤੋਂ ਵੀ ਘੱਟ ਪਲਾਸਟਿਕ ਰੀਸਾਈਕਲ ਕੀਤਾ ਜਾਂਦਾ ਹੈ।

ਰਾਸ਼ਟਰੀ ਪਲਾਸਟਿਕਸ ਰਜਿਸਟਰੀ ਪਹਿਲਾਂ ਪਲਾਸਟਿਕ ਪੈਕੇਜਿੰਗ, ਇਲੈਕਟ੍ਰੌਨਿਕਸ ਅਤੇ ਇਕਹਿਰੀ-ਵਰਤੋਂ ਵਾਲੇ ਪਲਾਸਟਿਕ ਉਤਪਾਦ ਬਣਾਉਣ ਵਾਲੀਆਂ ਕੰਪਨੀਆਂਂ 'ਤੇ ਲਾਗੂ ਹੋਵੇਗੀ ਅਤੇ ਬਾਅਦ ਦੇ ਸਾਲਾਂ ਵਿਚ ਇਸ ਵਿਚ ਰੇਜ਼ਿਨ, ਟਾਇਰ ਅਤੇ ਖੇਤੀਬਾੜੀ ਉਤਪਾਦ ਬਣਾਉਣ ਵਾਲੇ ਉਤਪਾਦਕਾਂ ਨੂੰ ਵੀ ਸ਼ਾਮਲ ਕਰਨ ਦੀ ਯੋਜਨਾ ਹੈ।

ਉਹਨਾਂ ਨੂੰ ਹਰ ਸਾਲ ਰਿਪੋਰਟ ਕਰਨੀ ਪਵੇਗੀ ਕਿ ਉਹ ਕਿੰਨਾ ਪਲਾਸਟਿਕ ਬਣਾਉਂਦੇ ਹਨ, ਅਤੇ ਅੰਤ ਵਿਚ ਉਨ੍ਹਾਂ ਉਤਪਾਦਾਂ ਦਾ ਨਬੇੜਾ ਕਿਵੇਂ ਹੁੰਦਾ ਹੈ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ