1. ਮੁੱਖ ਪੰਨਾ
  2. ਕਲਾ
  3. ਸੰਗੀਤ

ਪੰਜਾਬੀ ਗਾਇਕ ਕਰਨ ਔਜਲਾ ਨੇ ਜਿੱਤਿਆ ਕੈਨੇਡਾ ਦਾ ਸਭ ਤੋਂ ਨਾਮਵਰ ਸੰਗੀਤ ਸਨਮਾਨ

ਕਰਨ ਔਜਲਾ ਜੂਨੋ ਅਵਾਰਡ ਲਈ ਟਿਕਟੌਕ ਫ਼ੈਨ ਚੁਆਇਸ ਸ਼੍ਰੇਣੀ ਵਿਚ ਜੇਤੂ ਹੋਇਆ

ਪੰਜਾਬੀ ਗਾਇਕ ਕਰਨ ਔਜਲਾ ਐਤਵਾਰ ਨੂੰ ਹੈਲੀਫ਼ੈਕਸ ਵਿਚ ਆਯੋਜਿਤ ਜੂਨੋ ਅਵਾਰਡਜ਼ ਵਿਚ ਪਰਫ਼ਾਰਮ ਕਰਦੇ ਹੋਏ।

ਪੰਜਾਬੀ ਗਾਇਕ ਕਰਨ ਔਜਲਾ ਐਤਵਾਰ ਨੂੰ ਹੈਲੀਫ਼ੈਕਸ ਵਿਚ ਆਯੋਜਿਤ ਜੂਨੋ ਅਵਾਰਡਜ਼ ਵਿਚ ਪਰਫ਼ਾਰਮ ਕਰਦੇ ਹੋਏ।

ਤਸਵੀਰ: (CARAS/Ryan Bolton Photography)

RCI

ਕੈਨੇਡਾ ਵਿਚ ਪੰਜਾਬੀ ਸੰਗੀਤ ਦਾ ਵੱਕਾਰ ਦਿਨ-ਬ-ਦਿਨ ਉੱਚਾ ਹੁੰਦਾ ਨਜ਼ਰ ਆ ਰਿਹੈ।

ਪੰਜਾਬੀ ਗਾਇਕ ਕਰਨ ਔਜਲਾ ਨੇ ਕੈਨੇਡਾ ਦੇ ਸਭ ਤੋਂ ਵੱਡੇ ਸੰਗੀਤ ਸਨਮਾਨ ਜੂਨੋ ਅਵਾਰਡ ਦੇ ਜੇਤੂਆਂ ਵਿਚ ਆਪਣਾ ਨਾਮ ਸ਼ਾਮਲ ਕਰ ਕੇ ਇਤਿਹਾਸ ਰਚਿਆ ਹੈ।

ਗਾਇਕ ਅਤੇ ਰੈਪਰ ਕਰਨ ਔਜਲਾ ਬੀਸੀ ਦੇ ਸਰੀ ਦਾ ਰਹਿਣ ਵਾਲਾ ਹੈ। ਹੈਲੀਫ਼ੈਕਸ ਵਿਚ ਆਯੋਜਿਤ ਇਸ ਸਾਲ ਦੇ ਜੂਨੋ ਅਵਾਰਡ ਵਿਚ ਟਿਕਟੌਨ ਫ਼ੈਨ ਚੁਆਇਸ ਸ਼੍ਰੇਣੀ ਵਿਚ ਕਰਨ ਨੂੰ ਇਹ ਸਨਮਾਨ ਮਿਲਿਆ। ਕਰਨ ਔਜਲਾ ਇਸ ਸ਼੍ਰੇਣੀ ਵਿਚ ਜੇਤੂ ਹੋਣ ਵਾਲਾ ਪਹਿਲਾ ਨਸਲੀ ਕਲਾਕਾਰ ਹੈ।

ਆਪਣੀ ਸਪੀਚ ਵਿਚ ਕਰਨ ਨੇ ਕਿਹਾ, ਕਦੇ-ਕਦੇ ਮੈਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਮੈਂ ਉਹੀ ਬੱਚਾ ਹਾਂ ਜਿਸਨੇ ਭਾਰਤ ਵਿੱਚ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ ਸੀ ਅਤੇ ਫਿਰ ਇਸ ਸੁੰਦਰ ਦੇਸ਼, ਕੈਨੇਡਾ ਆਉਣ ਲਈ ਆਪਣਾ ਰਸਤਾ ਬਣਾਇਆ, ਅਤੇ ਅੱਜ ਮੈਂ ਇੱਥੇ ਹਾਂ !

ਜੇਕਰ ਤੁਸੀਂ ਸੁਪਨੇ ਵੇਖਦੇ ਹੋ, ਤਾਂ ਤੁਸੀਂ ਵੱਡੇ ਸੁਪਨੇ ਦੇਖੋ

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ