1. ਮੁੱਖ ਪੰਨਾ
  2. ਸਮਾਜ
  3. ਭਾਈਚਾਰਕ ਸ਼ਮੂਲੀਅਤ

ਕੈਨੇਡਾ ਪੋਸਟ ਵੱਲੋਂ ਈਦ-ਉਲ-ਫ਼ਿਤਰ ਨੂੰ ਸਮਰਪਿਤ ਨਵੀਂ ਡਾਕ ਟਿਕਟ ਜਾਰੀ

ਰਮਜ਼ਾਨ ਦੌਰਾਨ ਜਾਰੀ ਕੀਤੀ ਟਿਕਟ

ਕੈਨੇਡਾ ਪੋਸਟ ਵੱਲੋਂ ਈਦ-ਉਲ-ਫ਼ਿਤਰ ਬਾਰੇ ਜਾਰੀ ਨਵੀਂ ਡਾਕ ਟਿਕਟ ਦੀ ਤਸਵੀਰ।

ਕੈਨੇਡਾ ਪੋਸਟ ਵੱਲੋਂ ਈਦ-ਉਲ-ਫ਼ਿਤਰ ਬਾਰੇ ਜਾਰੀ ਨਵੀਂ ਡਾਕ ਟਿਕਟ ਦੀ ਤਸਵੀਰ।

ਤਸਵੀਰ: THE CANADIAN PRESS/HO-Canada Post

RCI

ਕੈਨੇਡਾ ਪੋਸਟ ਨੇ ਮੁਸਲਮਾਨਾਂ ਦੇ ਪਵਿੱਤਰ ਮਹੀਨੇ ਰਮਜ਼ਾਨ ਦੀ ਸਮਾਪਤੀ 'ਤੇ ਆਉਣ ਵਾਲੇ ਸਲਾਨਾ ਤਿਉਹਾਰ, ‘ਈਦ-ਉਲ-ਫ਼ਿਤਰ’ ਨੂੰ ਸਮਰਪਿਤ ਇੱਕ ਨਵੀਂ ਡਾਕ ਟਿਕਟ ਜਾਰੀ ਕੀਤੀ ਹੈ।

ਇਸ ਡਾਕ ਟਿਕਟ ਵਿਚ ਮੱਧ ਪੂਰਬੀ ਕੁਕੀਜ਼ ਨੂੰ ਦਿਖਾਇਆ ਗਿਆ ਹੈ।

ਵੀਰਵਾਰ ਨੂੰ ਕ੍ਰਾਊਨ ਕਾਰਪੋਰੇਸ਼ਨ ਕੈਨੇਡਾ ਪੋਸਟ ਨੇ ਕਿਹਾ ਕਿ ਕੈਨੇਡੀਅਨਜ਼ ਈਦ-ਉਲ-ਫਿਤਰ ਦੇ ਮੱਦੇਨਜ਼ਰ ਆਪਣੇ ਅਜ਼ੀਜ਼ਾਂ ਨੂੰ ਸ਼ੁਭਕਾਮਨਾਵਾਂ ਭੇਜਣ ਲਈ ਇਸ ਡਾਕ ਟਿਕਟ ਦੀ ਵਰਤੋਂ ਕਰ ਸਕਦੇ ਹਨ।

ਡਾਕ ਟਿਕਟ ਵਿੱਚ ਦਿਖਾਈਆਂ ਗਈਆਂ ਕੂਕੀਜ਼ ਨੂੰ ਮਾਮੌਲ ਕਿਹਾ ਜਾਂਦਾ ਹੈ ਜੋ ਈਦ ਦੇ ਮੌਕੇ ਦੁਨੀਆ ਭਰ ਦੇ ਮੁਸਲਮਾਨਾਂ ਦੁਆਰਾ ਬਣਾਈ ਅਤੇ ਖਾਧੀ ਜਾਂਦੀ ਹੈ ਅਤੇ ਇਸ ਕੂਕੀ ਦਾ ਤਅੱਲਕ ਪ੍ਰਾਚੀਨ ਮਿਸਰ ਤੋਂ ਹੈ।

ਕੈਨੇਡਾ ਪੋਸਟ ਨੇ ਇੱਕ ਬਿਆਨ ਵਿਚ ਲਿਖਿਆ, ਅਖਰੋਟ, ਪਿਸਤਾ ਅਤੇ ਖਜੂਰ ਨਾਲ ਭਰੀਆਂ ਮੂੰਹ ਵਿੱਚ ਘੁਲਣ ਵਾਲੀਆਂ ਕੂਕੀਜ਼, ਮਾਮੌਲ, ਈਦ ਦੇ ਜਸ਼ਨਾਂ ਦੀ ਇੱਕ ਅਹਿਮ ਮਿਠਾਈ ਹੈ

ਇਹ ਡਾਕ ਟਿਕਟ ਅੱਜ ਜਾਰੀ ਕੀਤੀ ਗਈ ਹੈ, ਤਾਂ ਜੋ ਇਸ ਦੀ ਵਰਤੋਂ ਤਿਉਹਾਰ ਤੋਂ ਪਹਿਲਾਂ ਸ਼ੁਭਕਾਮਨਾਵਾਂ ਭੇਜਣ ਲਈ ਕੀਤੀ ਜਾ ਸਕੇ

ਕੈਨੇਡਾ ਪੋਸਟ ਨੇ ਕਿਹਾ ਕਿ ਇਹ ਤਾਜ਼ਾ ਡਾਕ ਟਿਕਟ ਉਸ ਵੱਲੋਂ ਈਦ ਬਾਰੇ ਜਾਰੀ ਕੀਤੀ ਛੇਵੀਂ ਟਿਕਟ ਹੈ।

ਈਦ ਦੀ ਡਾਕ ਟਿਕਟ ਕੈਨੇਡਾ ਦੀ ਸੱਭਿਆਚਾਰਕ ਤੌਰ 'ਤੇ ਵਿਭਿੰਨ ਆਬਾਦੀ ਲਈ ਮਹੱਤਵਪੂਰਨ ਸਲਾਨਾ ਜਸ਼ਨਾਂ - ਜਿਸ ਵਿਚ ਦੀਵਾਲੀ, ਹਨੁਕਾਹ ਅਤੇ ਕ੍ਰਿਸਮਸ ਵੀ ਸ਼ਾਮਲ ਹਨ, ਨੂੰ ਦਰਸਾਉਣ ਲਈ ਹਰ ਸਾਲ ਜਾਰੀ ਕੀਤੀਆਂ ਜਾਣ ਵਾਲੀਆਂ ਕਈ ਡਾਕ ਟਿਕਟਾਂ ਵਿੱਚੋਂ ਇੱਕ ਹੈ

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ