1. ਮੁੱਖ ਪੰਨਾ
  2. ਸਮਾਜ

ਕੈਲਗਰੀ ਵਿਚ ਇੱਕ ਪੰਜਾਬੀ ਲੜਕੀ ਦਾ ਕਤਲ

ਮ੍ਰਿਤਕ ਦੀ ਪਛਾਣ 25 ਸਾਲ ਦੀ ਮਨਪ੍ਰੀਤ ਕੌਰ ਵੱਜੋਂ ਹੋਈ

ਕੈਲਗਰੀ ਪੁਲਿਸ ਨੂੰ ਲੰਘੇ ਐਤਵਾਰ ਸ਼ਹਿਰ ਦੇ ਨੌਰਥ ਈਸਟ ਵਿਚ ਪੈਂਦੇ ਰੈਡਸਟੋਨ ਇਲਾਕੇ ਵਿੱਖੇ ਇਸ ਘਟਨਾ ਦੀ ਸੂਚਨਾ ਮਿਲੀ ਸੀ।

ਕੈਲਗਰੀ ਪੁਲਿਸ ਨੂੰ ਲੰਘੇ ਐਤਵਾਰ ਸ਼ਹਿਰ ਦੇ ਨੌਰਥ ਈਸਟ ਵਿਚ ਪੈਂਦੇ ਰੈਡਸਟੋਨ ਇਲਾਕੇ ਵਿੱਖੇ ਇਸ ਘਟਨਾ ਦੀ ਸੂਚਨਾ ਮਿਲੀ ਸੀ।

ਤਸਵੀਰ: (David Bell/CBC)

RCI

ਬੀਤੇ ਵੀਕੈਂਡ ਕੈਲਗਰੀ ਦੇ ਨੌਰਥ ਈਸਟ ਇਲਾਕੇ ਵਿਚ ਕਤਲ ਕੀਤੀ ਗਈ ਲੜਕੀ ਦੀ ਪਛਾਣ ਹੋ ਗਈ ਹੈ।

ਪੁਲਿਸ ਅਨੁਸਾਰ ਮ੍ਰਿਤਕ ਦਾ ਨਾਂ ਮਨਪ੍ਰੀਤ ਕੌਰ ਹੈ ਅਤੇ ਉਸਦੀ ਉਮਰ 25 ਸਾਲ ਸੀ। ਮੰਗਲਵਾਰ ਨੂੰ ਮੁੱਖ ਮੈਡੀਕਲ ਨਿਰੀਖਕ ਵੱਲੋਂ ਕੀਤੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਪਛਾਣ ਨਸ਼ਰ ਕੀਤੀ ਗਈ ਹੈ।

21 ਅਪ੍ਰੈਲ ਨੂੰ ਸਵੇਰੇ ਕਰੀਬ 9:20 ਵਜੇ ਪੁਲਿਸ ਨੂੰ ਨੌਰਥ ਈਸਟ ਦੇ ਰੈਡਸਟੋਨ ਕੌਮਨ ਇਲਾਕੇ ਵਿਚ ਇੱਕ ਲੜਕੀ ਦੇ ਤਕਲੀਫ਼ ਵਿਚ ਹੋਣ ਦੀ ਸੂਚਨਾ ਮਿਲੀ ਸੀ।

ਕੈਲਗਰੀ ਪੁਲਿਸ ਅਨੁਸਾਰ ਪੀੜਤ ਦੀ ਜਾਨ ਬਚਾਉਣ ਦੇ ਉਪਾਅ ਅਸਫਲ ਰਹੇ ਅਤੇ ਉਸਨੂੰ ਮੌਕੇ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ।

ਮੰਗਲਵਾਰ ਦੀ ਪੁਲਿਸ ਰਿਲੀਜ਼ ਅਨੁਸਾਰ, ਮੌਕੇ ਤੋਂ ਇੱਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਬਾਅਦ ਵਿਚ ਉਸਨੂੰ ਬਗ਼ੈਰ ਕਿਸੇ ਚਾਰਜ ਦੇ ਛੱਡ ਦਿੱਤਾ ਗਿਆ।

ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ