1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

$20 ਡਾਲਰ ਦੇ ਨੋਟ ‘ਤੇ 2027 ਤੱਕ ਨਜ਼ਰ ਨਹੀਂ ਆਉਣਗੇ ਕਿੰਗ ਚਾਰਲਜ਼: ਬੈਂਕ ਔਫ਼ ਕੈਨੇਡਾ

ਕਿੰਗ ਚਾਰਲਜ਼ ਦੀ ਤਸਵੀਰ ਵਾਲੇ ਕੈਨੇਡੀਅਨ ਸਿੱਕੇ ਦਸੰਬਰ ਵਿਚ ਸਰਕੂਲੇਸ਼ਨ ਚ ਆ ਗਏ ਸਨ

31 ਮਾਰਚ 2024 ਨੂੰ ਕਿੰਗ ਚਾਰਲਜ਼ ਵਿੰਡਸਰ ਕੈਸਲ ਦੇ ਸੇਂਟ ਜੌਰਜ ਚੈਪਲ ਤੋਂ ਨਿਕਲਦੇ ਹੋਏ।

31 ਮਾਰਚ 2024 ਨੂੰ ਕਿੰਗ ਚਾਰਲਜ਼ ਵਿੰਡਸਰ ਕੈਸਲ ਦੇ ਸੇਂਟ ਜੌਰਜ ਚੈਪਲ ਤੋਂ ਨਿਕਲਦੇ ਹੋਏ।

ਤਸਵੀਰ: (Hollie Adams/AFP/Getty Images)

RCI

ਬੈਂਕ ਔਫ਼ ਕੈਨੇਡਾ ਨੇ ਸੋਮਵਾਰ ਨੂੰ ਕਿਹਾ ਕਿ ਕਿੰਗ ਚਾਰਲਜ਼ ਦੀ ਤਸਵੀਰ ਵਾਲੇ $20 ਦੇ ਨਵੇਂ ਨੋਟ ਅਗਲੇ ਕੁਝ ਸਾਲਾਂ ਵਿਚ ਪ੍ਰਚਲਿਤ ਨਹੀਂ ਹੋਣਗੇ।

ਸਰਕਾਰ ਕੈਨੇਡਾ ਦੇ ਸਭ ਤੋਂ ਵੱਧ ਪ੍ਰਚਲਿਤ ਬੈਂਕ ਨੋਟ ਦੇ ਨਵੇਂ ਡਿਜ਼ਾਈਨ 'ਤੇ ਕੰਮ ਕਰ ਰਹੀ ਹੈ ਪਰ ਇਹ 2027 ਤੱਕ ਸਰਕੂਲੇਸ਼ਨ ਲਈ ਤਿਆਰ ਨਹੀਂ ਹੋਵੇਗਾ।

ਬੈਂਕ ਔਫ਼ ਕੈਨੇਡਾ ਦੀ ਇੱਕ ਰਿਲੀਜ਼ ਵਿੱਚ ਕਿਹਾ ਗਿਆ ਹੈ, ਨਵੇਂ ਨੋਟ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਖੋਜ ਤੇ ਵਿਕਾਸ, ਸੁਰੱਖਿਆ ਵਿਸ਼ੇਸ਼ਤਾਵਾਂ ਵਾਲੇ ਡਿਜ਼ਾਈਨ ਅਤੇ ਅੰਤ ਵਿਚ ਇਸ ਦੀ ਛਪਾਈ ਸਮੇਤ ਕਈ ਕਦਮ ਸ਼ਾਮਲ ਹੁੰਦੇ ਹਨ

ਹਾਲਾਂਕਿ ਨਵੇਂ ਨੋਟ ਵਿੱਚ ਅਜੇ ਵੀ ਵਿਮੀ ਰਿਜ ਮੈਮੋਰੀਅਲ ਦੀ ਤਸਵੀਰ ਦਿਖਾਈ ਦੇਵੇਗੀ, ਪਰ ਨਵੇਂ ਨੋਟ ‘ਤੇ ਤਸਵੀਰ ਮੁੜ ਡਿਜ਼ਾਇਨ ਕੀਤੇ $10 ਨੋਟ ਵਾਂਗ ਲੰਬੇ ਲੋਟ (ਨਵੀਂ ਵਿੰਡੋ) ਹੋਵੇਗੀ।

ਸਰਕਾਰ ਨੇ ਪਿਛਲੇ ਸਾਲ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ, ਕਿੰਗ ਚਾਰਲਜ਼ ਦੀ ਤਾਜਪੋਸ਼ੀ ਵੇਲੇ ਐਲਾਨ ਕੀਤਾ ਸੀ ਕਿ ਕੈਨੇਡੀਅਨ ਕਰੰਸੀ ‘ਤੇ ਮਹਾਰਾਣੀ ਦੀ ਤਸਵੀਰ ਨੂੰ ਚਾਰਲਜ਼ ਦੀ ਤਸਵੀਰ ਨਾਲ ਬਦਲਿਆ ਜਾਵੇਗਾ।

ਰੌਇਲ ਕੈਨੇਡੀਅਨ ਮਿੰਟ ਦੀ ਸੀਈਓ ਮੈਰੀ ਲੀਮੇਅ ਅਤੇ ਕੈਨੇਡੀਅਨ ਪੋਰਟਰੇਟ ਕਲਾਕਾਰ ਸਟੀਵਨ ਰੋਜ਼ੇਟੀ 14 ਨਵੰਬਰ 2023 ਨੂੰ ਮਿੰਟ ਦੀ ਵਿਨੀਪੈਗ ਲੋਕੇਸ਼ਨ ਵਿੱਖੇ ਕਿੰਗ ਚਾਰਲਜ਼ ਦੀ ਤਸਵੀਰ ਵਾਲਾ ਨਵਾਂ ਸਿੱਕਾ ਜਾਰੀ ਕਰਦੇ ਹੋਏ।

ਰੌਇਲ ਕੈਨੇਡੀਅਨ ਮਿੰਟ ਦੀ ਸੀਈਓ ਮੈਰੀ ਲੀਮੇਅ ਅਤੇ ਕੈਨੇਡੀਅਨ ਪੋਰਟਰੇਟ ਕਲਾਕਾਰ ਸਟੀਵਨ ਰੋਜ਼ੇਟੀ 14 ਨਵੰਬਰ 2023 ਨੂੰ ਮਿੰਟ ਦੀ ਵਿਨੀਪੈਗ ਲੋਕੇਸ਼ਨ ਵਿੱਖੇ ਕਿੰਗ ਚਾਰਲਜ਼ ਦੀ ਤਸਵੀਰ ਵਾਲਾ ਨਵਾਂ ਸਿੱਕਾ ਜਾਰੀ ਕਰਦੇ ਹੋਏ।

ਤਸਵੀਰ: (John Woods/The Canadian Press)

ਕਿੰਗ ਚਾਰਲਜ਼ ਦੀ ਤਸਵੀਰ ਵਾਲਾ ਪਹਿਲਾ ਸਿੱਕਾ ਨਵੰਬਰ ਵਿਚ ਜਾਰੀ ਕੀਤਾ ਗਿਆ ਸੀ ਅਤੇ ਸ਼ੁਰੂਆਤੀ ਸਿੱਕੇ ਦਸੰਬਰ ਵਿਚ ਸਰਕੂਲੇਸ਼ਨ ਵਿਚ ਆ ਗਏ ਸਨ। 

ਮਹਾਰਾਣੀ ਦੀ ਤਸਵੀਰ ਵਾਲੇ ਸਾਰੇ ਕੈਨੇਡੀਅਨ ਸਿੱਕੇ ਅਜੇ ਵੀ ਵੈਧ ਕਰੰਸੀ ਹਨ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ