1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਉੱਦਮ

ਘੱਟ-ਕੀਮਤ ਵਾਲੀਆਂ ਅੰਤਰਰਾਸ਼ਟਰੀ ਗ੍ਰੋਸਰੀ ਕੰਪਨੀਆਂ ਲਈ ਕੈਨੇਡਾ ਚ ਗ੍ਰੋਸਰੀ ਸਟੋਰ ਖੋਲਣਾ ਮੁਸ਼ਕਿਲ ਕਿਉਂ?

ਕਿਸੇ ਨਵੀਂ ਗ੍ਰੋਸਰੀ ਕੰਪਨੀ ਵਾਸਤੇ ਕੈਨੇਡਾ ਵਿਚ ਪੈਰ ਜਮਾਉਣਾ ਔਖਾ

ਮੌਂਟਰੀਅਲ ਦੇ ਇੱਕ ਗ੍ਰੋਸਰੀ ਸਟੋਰ ਦੀ 16 ਨਵੰਬਰ 2022 ਦੀ ਤਸਵੀਰ।

ਮੌਂਟਰੀਅਲ ਦੇ ਇੱਕ ਗ੍ਰੋਸਰੀ ਸਟੋਰ ਦੀ 16 ਨਵੰਬਰ 2022 ਦੀ ਤਸਵੀਰ।

ਤਸਵੀਰ: (THE CANADIAN PRESS/Graham Hughes)

RCI

ਫ਼ੈਡਰਲ ਸਰਕਾਰ ਕੈਨੇਡਾ ਵਿਚ ਵਧਦੀ ਭੋਜਨ ਮਹਿੰਗਾਈ ਨਾਲ ਨਜਿੱਠਣ ਲਈ ਕੁਝ ਵਿਦੇਸ਼ੀ ਗ੍ਰੋਸਰੀ ਕੰਪਨੀਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪਰ ਕੁਝ ਭੋਜਨ ਉਦਯੋਗ ਮਾਹਰਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਜੁਮਲੇਬਾਜ਼ੀ ਹੈ ਅਤੇ ਇਸ ਚੀਜ਼ ਨੂੰ ਅਮਲੀ ਜਾਮਾ ਪਹਿਨਾਉਣਾ ਬਹੁਤ ਮੁਸ਼ਕਿਲ ਹੈ। 

ਆਓ ਜਾਣੀਏ ਕਿ ਇਸਦੇ ਕੀ ਕਾਰਨ ਹਨ।

ਮਾਹਰਾਂ ਨਾਲ ਗੱਲ ਕਰਨ ‘ਤੇ ਇਸ ਦੇ ਕਈ ਕਾਰਨ ਉੱਭਰ ਕੇ ਸਾਹਮਣੇ ਆਉਂਦੇ ਹਨ। ਪਹਿਲਾ ਕਾਰਨ ਤਾਂ ਕੈਨੇਡਾ ਦਾ ਆਕਾਰ ਹੈ। 

ਇੰਨੇ ਵੱਡੇ ਮੁਲਕ ਵਿਚ ਗ੍ਰੋਸਰੀ ਚੇਨ ਚਲਾਉਣ ਲਈ ਵੱਡੇ ਪੱਧਰ ਦਾ ਡਿਸਟ੍ਰਿਬਿਊਸ਼ਨ ਨੈਟਵਰਕ ਅਤੇ ਵਰਕਰਾਂ ਦੀ ਲੋੜ ਪਵੇਗੀ ਜਿਸ ਦਾ ਅਰਥ ਹੈ ਵਧੇਰੇ ਲਾਗਤ।

ਇਸ ਤੋਂ ਇਲਾਵਾ ਕੈਨੇਡਾ ਦੀ ਆਬਾਦੀ ਵੀ ਬਹੁਤ ਘੱਟ ਹੈ, ਜਿਸ ਦਾ ਮਤਲਬ ਹੈ ਕਿ ਬਹੁਤ ਵੱਡੇ ਨਿਵੇਸ਼ ਤੋਂ ਬਾਅਦ ਵੀ ਕੰਪਨੀਆਂ ਨੂੰ ਉੰਨੇ ਗਾਹਕ ਨਹੀਂ ਲੱਭਣੇ ਅਤੇ ਉਨ੍ਹਾਂ ਦੀ ਕਮਾਈ ਘੱਟ ਹੋਵੇਗੀ।

ਦੂਸਰੇ ਪਾਸੇ ਕੈਨੇਡਾ ਵਿਚ 75 ਫ਼ੀਸਦੀ ਗ੍ਰੋਸਰੀ ਕਾਰੋਬਾਰ ‘ਤੇ ਪੰਜ ਕੰਪਨੀਆਂ ਕਾਬਜ਼ ਹਨ ਜਦ ਕਿ ਅਮਰੀਕਾ ਵਿਚ 75% ਗ੍ਰੋਸਰੀ ਕਾਰੋਬਾਰ ਦੀ ਹਿੱਸੇਦਾਰੀ 20 ਕੰਪਨੀਆਂ ਵਿਚ ਵੰਡੀ ਹੋਈ ਹੈ।

ਸੋ ਪੰਜ ਵੱਡੀਆਂ ਕੰਪਨੀਆਂ ਦੀ ਮੌਜੂਦਗੀ ਵਿਚ ਆਪਣੀ ਥਾਂ ਬਣਾਉਣਾ ਕਿਸੇ ਨਵੀਂ ਕੰਪਨੀ ਲਈ ਚੁਣੌਤੀ ਹੋਵੇਗੀ।

ਦੇਖੋ ਇਸ ਬਾਰੇ ਵੀਡੀਓ ਰਿਪੋਰਟ:

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ