1. ਮੁੱਖ ਪੰਨਾ
  2. ਸਮਾਜ
  3. ਨਿਆਂ

ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਚ ਗ੍ਰਿਫ਼ਤਾਰ ਤਿੰਨ ਭਾਰਤੀ ਨਾਗਰਿਕ ਬੀਸੀ ਦੀ ਅਦਾਲਤ ਚ ਪੇਸ਼ ਹੋਣਗੇ

ਲੰਘੇ ਸ਼ੁੱਕਰਵਾਰ ਹੋਈ ਸੀ ਗ੍ਰਿਫ਼ਤਾਰੀ

ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਬਾਹਰ ਲੱਗੇ ਹਰਦੀਪ ਸਿੰਘ ਨਿੱਝਰ ਦੇ ਪੋਸਟਰ।

ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਬਾਹਰ ਲੱਗੇ ਹਰਦੀਪ ਸਿੰਘ ਨਿੱਝਰ ਦੇ ਪੋਸਟਰ।

ਤਸਵੀਰ: THE CANADIAN PRESS/Ethan Cairns

RCI

ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮੁਲਜ਼ਮ ਤਿੰਨ ਭਾਰਤੀ ਨਾਗਰਿਕਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।

ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨ ਬਰਾਰ ਨੂੰ ਪਿਛਲੇ ਹਫ਼ਤੇ ਐਡਮੰਟਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਤਿੰਨਾਂ ਦੀ ਅੱਜ ਸਰੀ ਪ੍ਰੋਵਿੰਸ਼ੀਅਲ ਕੋਰਟ ਵਿਚ ਪੇਸ਼ੀ ਹੈ।

ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਫੜੇ ਗਏ ਤਿੰਨ ਸ਼ੱਕੀਆਂ ਦੀ ਤਸਵੀਰ। ਕਰਨ ਬਰਾੜ (ਖੱਬੇ), ਕਰਨਪ੍ਰੀਤ ਸਿੰਘ (ਕੇਂਦਰ), ਅਤੇ ਕਮਲਪ੍ਰੀਤ ਸਿੰਘ ।

ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਫੜੇ ਗਏ ਤਿੰਨ ਸ਼ੱਕੀਆਂ ਦੀ ਤਸਵੀਰ। ਕਰਨ ਬਰਾੜ (ਖੱਬੇ), ਕਰਨਪ੍ਰੀਤ ਸਿੰਘ (ਕੇਂਦਰ), ਅਤੇ ਕਮਲਪ੍ਰੀਤ ਸਿੰਘ।

ਤਸਵੀਰ: L’Équipe intégrée d’enquête sur les homicides

ਤਿੰਨਾਂ ਉੱਪਰ ਪਹਿਲੇ ਦਰਜੇ ਦਾ ਕਤਲ ਕਰਨ ਅਤੇ ਕਤਲ ਦੀ ਸਾਜ਼ਿਸ਼ ਦਾ ਇਲਜ਼ਾਮ ਹੈ।

ਹਰਦੀਪ ਸਿੰਘ ਨਿੱਝਰ ਇੱਕ ਵੱਖਰੇ ਸਿੱਖ ਮੁਲਕ ਦੀ ਸਥਾਪਨਾ ਦਾ ਸਮਰਥਕ ਸੀ ਅਤੇ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਪ੍ਰੈਜ਼ੀਡੈਂਟ ਸੀ।

18 ਜੂਨ 2023 ਨੂੰ ਨਿੱਝਰ ਨੂੰ ਗੁਰਦੂਆਰੇ ਦੇ ਪਾਰਕਿੰਗ ਲੌਟ ਵਿਚ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ।

ਸਤੰਬਰ ਵਿਚ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਹਾਊਸ ਔਫ਼ ਕੌਮਨਜ਼ ਵਿਚ ਬੋਲਦਿਆਂ ਕਿਹਾ ਸੀ ਕਿ ਖ਼ੂਫ਼ੀਆ ਜਾਣਕਾਰੀ ਦੱਸਦੀ ਹੈ ਕਿ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੀ ਭੂਮਿਕਾ ਹੈ। ਭਾਰਤ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਪੁਲਿਸ ਨੇ ਜਦੋਂ ਪਿਛਲੇ ਹਫ਼ਤੇ ਇਨ੍ਹਾਂ ਗ੍ਰਿਫ਼ਤਾਰੀਆਂ ਦਾ ਐਲਾਨ ਕੀਤਾ ਸੀ ਤਾਂ ਕਿਹਾ ਸੀ ਕਿ ਇਸ ਗੱਲ ਦੀ ਵੀ ਜਾਂਚ ਜਾਰੀ ਹੈ ਕਿ ਕੀ ਇਹਨਾਂ ਮਸ਼ਕੂਕਾਂ ਦੇ ਭਾਰਤ ਸਰਕਾਰ ਨਾਲ ਸਬੰਧ ਹਨ।

ਨਿੱਝਰ ਭਾਰਤ ਵਿੱਚੋਂ ਇੱਕ ਸੁਤੰਤਰ ਸਿੱਖ ਦੇਸ਼ ਬਣਾਉਣ ਬਾਬਤ ਅਣਅਧਿਕਾਰਤ ਰਾਏਸ਼ੁਮਾਰੀਆਂ ਕਰਵਾਉਣ ਦਾ ਇੱਕ ਪ੍ਰਮੁੱਖ ਆਯੋਜਕ ਸੀ ਅਤੇ ਭਾਰਤ ਸਰਕਾਰ ਨੇ ਉਸਨੂੰ ਅੱਤਵਾਦੀ ਐਲਾਨਿਆ ਹੋਇਆ ਸੀ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ