1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਨਿਊਫੰਡਲੈਂਡ ’ਚ ਪੀਸੀ ਉਮੀਦਵਾਰ ਵੱਲੋਂ ਭਾਰਤੀ ਅਤੇ ਪਾਕਿਸਤਾਨੀ ਡਾਕਟਰਾਂ ਬਾਬਤ ਟਿੱਪਣੀ ਨੂੰ ਲੈ ਕੇ ਵਿਵਾਦ

ਸੂਬੇ ਦੇ ਇਮੀਗ੍ਰੇਸ਼ਨ ਮਨਿਸਟਰ ਵੱਲੋਂ ਟਿਪਣੀ 'ਤੇ ਇਤਰਾਜ਼

ਪ੍ਰੋਗਰੈਸਿਵ ਕੰਜ਼ਰਵੇਟਿਵ ਉਮੀਦਵਾਰ ਲਿਨ ਪੈਡੌਕ ਨੇ ਗ੍ਰੀਨ ਬੇ ਚੈਂਬਰ ਆਫ ਕਾਮਰਸ ਵਿਖੇ ਬਹਿਸ ਦੌਰਾਨ ਵਿਦੇਸ਼ਾਂ ਤੋਂ ਡਾਕਟਰਾਂ ਦੀ ਭਰਤੀ ਬਾਰੇ ਟਿੱਪਣੀ ਕੀਤੀ I

ਪ੍ਰੋਗਰੈਸਿਵ ਕੰਜ਼ਰਵੇਟਿਵ ਉਮੀਦਵਾਰ ਲਿਨ ਪੈਡੌਕ ਨੇ ਗ੍ਰੀਨ ਬੇ ਚੈਂਬਰ ਆਫ ਕਾਮਰਸ ਵਿਖੇ ਬਹਿਸ ਦੌਰਾਨ ਵਿਦੇਸ਼ਾਂ ਤੋਂ ਡਾਕਟਰਾਂ ਦੀ ਭਰਤੀ ਬਾਰੇ ਟਿੱਪਣੀ ਕੀਤੀ I

ਤਸਵੀਰ: Lin Paddock/Facebook)

RCI

ਨਿਊਫੰਡਲੈਂਡ ਐਂਡ ਲੈਬਰਾਡੌਰ ਸੂਬੇ ਵਿੱਚ ਹੋ ਰਹੀ ਜ਼ਿਮਨੀ ਚੋਣ ਦੌਰਾਨ ਪ੍ਰੋਗਰੈਸਿਵ ਕੰਜ਼ਰਵੇਟਿਵ ਉਮੀਦਵਾਰ ਵੱਲੋਂ ਭਾਰਤ ਅਤੇ ਪਾਕਿਸਤਾਨ ਨਾਲ ਸੰਬੰਧਿਤ ਡਾਕਟਰਾਂ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਵਿਵਾਦ ਛਿੜ ਗਿਆ ਹੈI

ਪ੍ਰੋਗਰੈਸਿਵ ਕੰਜ਼ਰਵੇਟਿਵ ਉਮੀਦਵਾਰ ਲਿਨ ਪੈਡੌਕ ਨੇ ਗ੍ਰੀਨ ਬੇ ਚੈਂਬਰ ਆਫ ਕਾਮਰਸ ਵਿਖੇ ਬਹਿਸ ਦੌਰਾਨ ਵਿਦੇਸ਼ਾਂ ਤੋਂ ਡਾਕਟਰਾਂ ਦੀ ਭਰਤੀ ਬਾਰੇ ਟਿੱਪਣੀ ਕੀਤੀ I 

ਪੈਡੌਕ ਨੇ ਕਿਹਾ, ਸਾਨੂੰ ਉਹਨਾਂ ਖੇਤਰਾਂ ਵਿੱਚੋਂ ਭਰਤੀ ਕਰਨ ਦੀ ਜ਼ਰੂਰਤ ਹੈ ਜੋ ਸਾਡੇ ਇਲਾਕੇ ਨੂੰ ਪਸੰਦ ਕਰਦੇ ਹਨ ਜਿਵੇਂ ਕਿ ਜਰਮਨੀ ਆਦਿ I ਨਾ ਕਿ ਭਾਰਤ ਅਤੇ ਪਾਕਿਸਤਾਨ ਜਿੱਥੋਂ ਉਹ ਇੱਥੇ ਆਉਣਗੇ ਅਤੇ ਫਿਰ ਟੋਰੌਂਟੋ ਜਾਣਗੇ I

ਸੂਬੇ ਦੇ ਇਮੀਗ੍ਰੇਸ਼ਨ ਮਨਿਸਟਰ, ਗੈਰੀ ਬਾਇਰਨ ਵੱਲੋਂ ਇਸਦੀ ਆਲੋਚਨਾ ਕੀਤੀ ਜਾ ਰਹੀ ਹੈ I ਗੈਰੀ ਬਾਇਰਨ ਨੇ ਕਿਹਾ ਅਜਿਹੇ ਦਾਅਵਿਆਂ ਵਿੱਚ ਕੋਈ ਸੱਚਾਈ ਨਹੀਂ ਹੈ I ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਇਹਨਾਂ ਟਿੱਪਣੀਆਂ ਬਾਰੇ ਸਪੱਸ਼ਟੀਕਰਨ ਦੀ ਮੰਗ ਦੇ ਨਾਲ ਨਾਲ ਮੁਆਫ਼ੀ ਦੀ ਮੰਗ ਕਰਾਂ I

ਸੀਬੀਸੀ ਨਿਊਜ਼ ਵੱਲੋਂ ਜਦੋਂ ਪੈਡੌਕ ਨੂੰ ਜਦੋਂ ਇੰਟਰਵਿਊ ਲਈ ਕਿਹਾ ਗਿਆ ਤਾਂ ਪੈਡੌਕ ਦੇ ਨੈਟਵਰਕ ਨਾ ਹੋਣ ਵਾਲੇ ਇਲਾਕੇ ਵਿੱਚ ਪ੍ਰਚਾਰ ਲਈ ਗਏ ਹੋਣ ਕਰਕੇ ਉਸਨੂੰ ਇੰਟਰਵਿਊ ਲਈ ਉਪਲਬਧ ਨਾ ਹੋਣ ਦੀ ਗੱਲ ਆਖੀ ਗਈ I

ਇੱਕ ਈਮੇਲ ਕੀਤੇ ਬਿਆਨ ਵਿੱਚ, ਪੈਡੌਕ ਨੇ ਕਿਹਾ ਕਿ ਉਸ ਦੀਆਂ ਟਿੱਪਣੀਆਂ ਦਾ ਮਕਸਦ ਨਿਊਫੰਡਲੈਂਡ ਐਂਡ ਲੈਬਰਾਡੌਰ ਵਿੱਚ ਪ੍ਰਭਾਵਸ਼ਾਲੀ ਸਿਹਤ-ਸੰਭਾਲ ਪੇਸ਼ੇਵਰ ਭਰਤੀ ਬਾਬਤ ਰਣਨੀਤੀ ਦੀ ਲੋੜ 'ਤੇ ਜ਼ੋਰ ਦੇਣਾ ਸੀ।

ਸੂਬੇ ਦੇ ਇਮੀਗ੍ਰੇਸ਼ਨ ਮਨਿਸਟਰ, ਗੈਰੀ ਬਾਇਰਨ ਵੱਲੋਂ ਇਸਦੀ ਆਲੋਚਨਾ ਕੀਤੀ ਜਾ ਰਹੀ ਹੈ I

ਸੂਬੇ ਦੇ ਇਮੀਗ੍ਰੇਸ਼ਨ ਮਨਿਸਟਰ, ਗੈਰੀ ਬਾਇਰਨ ਵੱਲੋਂ ਇਸਦੀ ਆਲੋਚਨਾ ਕੀਤੀ ਜਾ ਰਹੀ ਹੈ I

ਤਸਵੀਰ: Danny Arsenault/CBC

ਪੈਡੌਕ ਨੇ ਕਿਹਾ ਮੈਂ ਜਾਣਦਾ ਹਾਂ ਕਿ ਖਾਸ ਦੇਸ਼ਾਂ ਤੋਂ ਭਰਤੀ ਕਰਨ ਬਾਰੇ ਮੇਰੀਆਂ ਟਿੱਪਣੀਆਂ ਨੂੰ ਮਾੜੇ ਸ਼ਬਦਾਂ ਵਿੱਚ ਲਿਖਿਆ ਗਿਆ ਸੀ ਅਤੇ ਜੇਕਰ ਇਸ ਨਾਲ ਕਿਸੇ ਨੂੰ ਨਾਰਾਜ਼ ਹੋਇਆ ਹੋਵੇ ਤਾਂ ਮੈਨੂੰ ਅਫ਼ਸੋਸ ਹੈ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸਾਰੇ ਸਿਹਤ-ਸੰਭਾਲ ਪੇਸ਼ੇਵਰਾਂ, ਭਾਵੇਂ ਉਹ ਕਿਸੇ ਵੀ ਦੇਸ਼ ਦੇ ਹੋਣ, ਦਾ ਸੁਆਗਤ ਹੈ I

ਬਾਇਰਨ ਨੇ ਕਿਹਾ ਕਿ ਫ੍ਰੈਂਡਜ਼ ਆਫ ਇੰਡੀਆ ਐਸੋਸੀਏਸ਼ਨ ਆਫ ਨਿਊਫੰਡਲੈਂਡ ਐਂਡ ਲੈਬਰਾਡੌਰ ਨੇ ਇਸ ਟਿੱਪਣੀ 'ਤੇ ਚਿੰਤਾ ਜ਼ਾਹਰ ਕੀਤੀ ਹੈ I ਸੋਮਵਾਰ ਨੂੰ ਸੀਬੀਸੀ ਨਿਊਜ਼ ਦੁਆਰਾ ਸੰਪਰਕ ਕਰਨ 'ਤੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਇੰਟਰਵਿਊ ਤੋਂ ਇਨਕਾਰ ਕਰ ਦਿੱਤਾ।

ਪ੍ਰੀਮੀਅਰ ਐਂਡਰਿਊ ਫਿਊਰੀ ਨੇ ਇੱਕ ਫੇਸਬੁੱਕ ਪੋਸਟ ਵਿੱਚ ਪੈਡੌਕ ਦੀਆਂ ਟਿੱਪਣੀਆਂ ਦੀ ਆਲੋਚਨਾ ਕੀਤੀ ਜਿਸ ਵਿੱਚ ਉਮੀਦਵਾਰ ਦੀਆਂ ਟਿੱਪਣੀਆਂ ਦਾ ਇੱਕ ਵੀਡੀਓ ਸ਼ਾਮਲ ਸੀ। 

ਫਿਊਰੀ ਨੇ ਲਿਖਿਆ ਕੀ ਇਹ ਪੀਸੀ ਨੀਤੀ ਹੈ? ਸਿਰਫ ਕੁਝ ਦੇਸ਼ਾਂ ਦੇ ਲੋਕਾਂ ਦਾ ਸਵਾਗਤ ਕਰਨਾ ?  ਪ੍ਰੀਮੀਅਰ ਨੇ ਕਿਹਾ ਦੁਨੀਆਂ ਭਰ ਦੇ ਡਾਕਟਰਾਂ ਨੇ ਨਿਊਫੰਡਲੈਂਡ ਐਂਡ ਲੈਬਰਾਡੌਰ ਨੂੰ ਘਰ ਬਣਾਉਣ ਲਈ ਚੁਣਿਆ ਹੈ, ਅਤੇ ਆਪਣਾ ਯੋਗਦਾਨ ਪਾਇਆ ਹੈ।

ਡਾ ਟੌਡ ਯੰਗ, ਜੋ ਸਪਰਿੰਗਡੇਲ ਵਿੱਚ ਮੇਨ ਸਟ੍ਰੀਟ ਮੈਡੀਕਲ ਕਲੀਨਿਕ ਚਲਾਉਂਦੇ ਹਨ ਦਾ ਕਹਿਣਾ ਹੈ ਕਿ ਪੈਡੌਕ ਦੀਆਂ ਟਿੱਪਣੀਆਂ ਬਹੁਤ ਸਾਰੇ ਡਾਕਟਰ ਸਹਿਕਰਮੀਆਂ ਦਾ ਨਿਰਾਦਰ ਕਰਦੀਆਂ ਹਨ ਜੋ ਸਾਡੇ ਸੂਬੇ ਵਿੱਚ ਆਏ ਹਨ ਅਤੇ ਸਾਲਾਂ ਤੋਂ ਵਧੀਆ ਸਿਹਤ ਦੇਖਭਾਲ ਸੇਵਾਵਾਂ ਪ੍ਰਦਾਨ ਕਰ ਰਹੇ ਹਨ I 

ਬਾਇਰਨ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਕਰਨ ਵਾਲਾ ਵਿਅਕਤੀ , ਨਿਊਫੰਡਲੈਂਡ ਐਂਡ ਲੈਬਰਾਡੌਰ ਦੀ ਪੀਸੀ ਪਾਰਟੀ ਦਾ ਪ੍ਰਤੀਨਿਧੀ ਹੈ I

ਪੀਸੀ ਲੀਡਰ ਟੋਨੀ ਵੇਕਹੈਮ ਨੇ ਕਿਹਾ ਉਹ ਅਜੇ ਵੀ ਜ਼ਿਮਨੀ ਚੋਣ ਵਿੱਚ ਇੱਕ ਉਮੀਦਵਾਰ ਵਜੋਂ ਪੈਡੌਕ ਦਾ ਸਮਰਥਨ ਕਰਦਾ ਹੈ I

ਪੀਸੀ ਲੀਡਰ ਟੋਨੀ ਵੇਕਹੈਮ ਨੇ ਕਿਹਾ ਉਹ ਅਜੇ ਵੀ ਜ਼ਿਮਨੀ ਚੋਣ ਵਿੱਚ ਇੱਕ ਉਮੀਦਵਾਰ ਵਜੋਂ ਪੈਡੌਕ ਦਾ ਸਮਰਥਨ ਕਰਦਾ ਹੈ I

ਤਸਵੀਰ: Katie Breen/CBC

ਸੋਮਵਾਰ ਸ਼ਾਮ ਨੂੰ ਸੀਬੀਸੀ ਨਿਊਜ਼ ਨਾਲ ਗੱਲ ਕਰਦੇ ਹੋਏ, ਪੀਸੀ ਲੀਡਰ ਟੋਨੀ ਵੇਕਹੈਮ ਨੇ ਕਿਹਾ ਕਿ ਪੈਡੌਕ ਨੇ ਉਸਨੂੰ ਦੱਸਿਆ ਕਿ ਟਿੱਪਣੀਆਂ ਦਾ ਮਤਲਬ ਅਪਮਾਨਜਨਕ ਨਹੀਂ ਸੀ। 

ਟੋਨੀ ਵੇਕਹੈਮ ਨੇ ਕਿਹਾ ਕੋਈ ਵੀ ਵਿਅਕਤੀ ਜੋ ਲਿਨ ਪੈਡੌਕ ਨੂੰ ਨਿਸ਼ਚਤ ਤੌਰ 'ਤੇ ਜਾਣਦਾ ਹੈ ਉਹ ਜਾਣਦਾ ਹੈ ਕਿ ਉਹ ਇੱਕ ਦਿਆਲੂ ਵਿਅਕਤੀ ਹੈ ਅਤੇ ਇੱਕ ਵਿਅਕਤੀ ਜੋ ਲੋਕਾਂ ਬਾਰੇ ਚਿੰਤਤ ਹੈ I

ਵੇਕਹੈਮ ਨੇ ਕਿਹਾ ਕਿ ਉਹ ਅਜੇ ਵੀ ਜ਼ਿਮਨੀ ਚੋਣ ਵਿੱਚ ਇੱਕ ਉਮੀਦਵਾਰ ਵਜੋਂ ਪੈਡੌਕ ਦਾ ਸਮਰਥਨ ਕਰਦਾ ਹੈI ਵੇਕਹੈਮ ਨੇ ਕਿਹਾ ਕਿ ਉਸਨੇ ਫ੍ਰੈਂਡਜ਼ ਆਫ ਇੰਡੀਆ ਐਸੋਸੀਏਸ਼ਨ ਤੋਂ ਨਿੱਜੀ ਤੌਰ 'ਤੇ ਨਹੀਂ ਸੁਣਿਆ ਹੈ ਪਰ ਉਹ ਮੀਟਿੰਗ ਦਾ ਸਵਾਗਤ ਕਰਨਗੇ।

ਰਿਆਨ ਕੁੱਕ, ਅਲੈਕਸ ਕੈਨੇਡੀ , ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ 

ਸੁਰਖੀਆਂ