1. ਮੁੱਖ ਪੰਨਾ
  2. ਸਮਾਜ
  3. ਸੱਭਿਆਚਾਰ

ਏਸ਼ੀਅਨ ਹੈਰੀਟੇਜ ਮੰਥ: ਮਿਲੋ ਟਰੱਕ ਚਲਾਉਣ ਦੇ ਨਾਲ ਨਾਲ ਭੰਗੜੇ ਦੀਆਂ ਕਲਾਸਾਂ ਦੇਣ ਵਾਲੇ ਨੌਜਵਾਨ ਨੂੰ

ਪੰਜਾਬੀ ਲੋਕ ਨਾਚ ਭੰਗੜਾ ਸਕਾਰਾਤਮਤਾ ਅਤੇ ਵਿਸ਼ਵਾਸ ਦਾ ਵੀ ਪ੍ਰਤੀਕ ਹੈ

ਭੰਗੜਾ ਕ੍ਰੂ ਰਿਜਾਇਨਾ ਦੇ ਮੈਂਬਰ ਏਸ਼ੀਅਨ ਹੈਰੀਟੇਜ ਮੰਥ ਮੌਕੇ ਵਿਸ਼ੇਸ਼ ਤੌਰ 'ਤੇ ਤਿਆਰ ਭੰਗੜੇ ਦੀ ਆਈਟਮ ਪੇਸ਼ ਕਰਦੇ ਹੋਏ।

ਭੰਗੜਾ ਕ੍ਰੂ ਰਿਜਾਇਨਾ ਦੇ ਮੈਂਬਰ ਏਸ਼ੀਅਨ ਹੈਰੀਟੇਜ ਮੰਥ ਮੌਕੇ ਵਿਸ਼ੇਸ਼ ਤੌਰ 'ਤੇ ਤਿਆਰ ਭੰਗੜੇ ਦੀ ਆਈਟਮ ਪੇਸ਼ ਕਰਦੇ ਹੋਏ।

ਤਸਵੀਰ: (Natascia Lypny/CBC)

RCI

ਕਰਨਦੀਪ ਸਿੰਘ ਜਦੋਂ ਟਰੱਕ ਨਹੀਂ ਚਲਾ ਰਿਹਾ ਹੁੰਦਾ ਤਾਂ ਉਹ ਆਪਣੇ ਭੰਗੜੇ ਦੇ ਸ਼ੌਕ ਵੱਲ ਨੂੰ ਹੋ ਪੈਂਦਾ ਹੈ ਜਿਸ ਲਈ ਉਹ ਸਦਾ ਉਤਸਾਹਿਤ ਰਹਿੰਦਾ ਹੈ।

ਕਰਨਦੀਪ ਕਹਿੰਦਾ ਹੈ ਕਿ ਉਸਨੂੰ ਖ਼ੁਦ ਨਹੀਂ ਪਤਾ ਕਿ ਉਹ ਟਰੱਕ ਦੇ ਨਾਲ ਨਾਲ ਭੰਗੜੇ ਦੀਆਂ ਕਲਾਸਾਂ ਵਿਚ ਸੰਤੁਲਨ ਕਿਵੇਂ ਬਣਾ ਰਿਹਾ ਹੈ, ਕਿਉਂਕਿ ਪੰਜ ਤੋਂ 6 ਦਿਨ ਤਾਂ ਉਹ ਟਰੱਕ ‘ਤੇ ਹੁੰਦਾ ਹੈ।

ਪਰ ਆਪਣੇ ਟਰੱਕ ਦੇ ਸਫ਼ਰ ਦੌਰਾਨ ਵੀ ਉਸਨੂੰ ਲੋਕ ਭੰਗੜੇ ਦੀਆਂ ਕਲਾਸਾਂ ਬਾਰੇ ਮੈਸੇਜ ਕਰਦੇ ਰਹਿੰਦੇ ਹਨ ਅਤੇ ਲੋਕ ਆਪਣੇ ਬੱਚਿਆਂ ਨੂੰ ਭੰਗੜਾ ਸਿਖਾਉਣ ਲਈ ਉਸ ਨਾਲ ਸੰਪਰਕ ਕਰਦੇ ਰਹਿੰਦੇ ਹਨ।

ਇਹ ਮੇਰੇ ਲਈ ਬਹੁਤ ਪ੍ਰੇਰਣਾਦਾਇਕ ਹੈ ਅਤੇ ਇਹੀ ਚੀਜ਼ ਮੈਨੂੰ ਅਸਲ ਵਿਚ ਇਹ ਜਾਰੀ ਰੱਖਣ ਦੇ ਰਹੀ ਹੈ

24 ਸਾਲ ਦਾ ਕਰਨਦੀਪ ਸਸਕੈਚਵਨ ਦੇ ਰਿਜਾਇਨਾ ਆਉਣ ਤੋਂ ਪਹਿਲਾਂ ਦੁਬਈ ਰਹਿੰਦਾ ਸੀ। ਉਸਨੇ ਦੱਸਿਆ ਕਿ ਰਿਜਾਇਨਾ ਆ ਕੇ ਹੀ ਉਸਨੇ ਭੰਗੜਾ ਸਿਖਾਉਣ ਦੀ ਸੋਚੀ ਅਤੇ ਜੂਨ 2020 ਵਿਚ ਉਸਨੇ ਭੰਗੜਾ ਕ੍ਰੂ ਰਿਜਾਇਨਾ ਨਾਂ ਦਾ ਗਰੁੱਪ ਸ਼ੁਰੂ ਕੀਤਾ। ਹੁਣ ਇਸ ਗਰੁੱਪ ਵਿਚ 50 ਮੈਂਬਰ ਸ਼ਾਮਲ ਹੋ ਗਏ ਹਨ ਜਿਸ ਵਿਚ ਹਰ ਉਮਰ ਵਰਗ ਦੇ ਲੋਕ ਹਨ।

ਉੱਤਰ ਭਾਰਤੀ ਲੋਕ ਨਾਚ ਭੰਗੜਾ ਪੰਜਾਬ ਦੇ ਮੁੱਖ ਅਤੇ ਉੱਘੇ ਲੋਕ ਨਾਚਾਂ ਵਿੱਚੋਂ ਇੱਕ ਹੈ। ਇਸ ਨਾਚ ਦਾ ਸਬੰਧ ਵਿਸਾਖੀ ਦੇ ਸਮੇਂ ਕਣਕ ਦੀ ਵਾਢੀ ਦੇ ਨਾਲ ਹੈ, ਉਸ ਸਮੇਂ ਲੋਕ ਖੁਸ਼ੀ ਵਿੱਚ ਭੰਗੜਾ ਪਾਉਂਦੇ ਹਨ। ਪੰਜਾਬ ਵਿਚ ਭੰਗੜਾ ਤਕਰੀਬਨ ਹਰ ਖ਼ੁਸ਼ੀ ਦੇ ਮੌਕੇ ’ਤੇ ਪਾਇਆ ਜਾਂਦਾ ਹੈ।

ਏਸ਼ੀਅਨ ਹੈਰੀਟੇਜ ਮੰਥ ਦੇ ਮੱਦੇਨਜ਼ਰ ਭੰਗੜਾ ਕ੍ਰੂ ਰਿਜਾਇਨਾ ਨੇ ਖ਼ਾਸ ਤੌਰ ‘ਤੇ ਭੰਗੜੇ ਦੀ ਆਈਟਮ ਤਿਆਰ ਕੀਤੀ।

ਕਰਨਦੀਪ ਕਹਿੰਦਾ ਹੈ ਕਿ ਭੰਗੜਾ ਸਾਡੇ ਅਮੀਰ ਵਿਰਸੇ ਨੂੰ ਦਰਸਾਉਂਦਾ ਹੈ, ਪੁਰਾਣੇ ਦਿਨਾਂ ਵਿੱਚ ਕਿਵੇਂ ਹੁੰਦਾ ਸੀ, ਅਤੇ ਸਾਨੂੰ ਸਾਨੂੰ ਆਪਣੀਆਂ ਜੜ੍ਹਾਂ ਨੂੰ ਕਿਵੇਂ ਨਹੀਂ ਭੁੱਲਣਾ ਚਾਹੀਦਾ ... ਅਤੇ ਅਸੀਂ ਜਿੱਥੇ ਵੀ ਹਾਂ ਜਾਂ ਜਿੱਥੇ ਵੀ ਅਸੀਂ ਰਹਿ ਰਹੇ ਹਾਂ ਉਸ ਦੀ ਇੱਕ ਸਕਾਰਾਤਮਕ ਤਸਵੀਰ ਪੇਸ਼ ਕਰੋ

ਭੰਗੜਾ ਕ੍ਰੂ ਰਿਜਾਇਨਾ ਦੇ ਮੈਂਬਰ ਰੰਗਲਾ ਪੰਜਾਬ ਗੀਤ 'ਤੇ ਭੰਗੜਾ ਪਾਉਂਦੇ ਹੋਏ।

ਭੰਗੜਾ ਕ੍ਰੂ ਰਿਜਾਇਨਾ ਦੇ ਮੈਂਬਰ ਰੰਗਲਾ ਪੰਜਾਬ ਗੀਤ 'ਤੇ ਭੰਗੜਾ ਪਾਉਂਦੇ ਹੋਏ।

ਤਸਵੀਰ: (Natascia Lypny/CBC)

ਕੁਝ ਕੈਨੇਡੀਅਨ ਯੂਕੌਨ ਨਿਵਾਸੀ ਗੁਰਦੀਪ ਪੰਧੇਰ, ਜੋ ਬਰਫ ਅਤੇ ਜੰਗਲਾਂ ਵਿੱਚ ਆਪਣੇ ਭੰਗੜਾ ਪਾਉਂਦੇ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦਾ ਹੈ, ਕਰਕੇ ਭੰਗੜੇ ਤੋਂ ਵਾਕਫ਼ ਹੋ ਸਕਦੇ ਹਨ।

ਪੰਧੇਰ ਵਾਂਗ, ਕਰਨਦੀਪ ਦਾ ਵੀ ਕਹਿਣਾ ਹੈ ਕਿ ਭੰਗੜਾ ਸਕਾਰਾਤਮਕਤਾ ਦਾ ਪ੍ਰਤੀਕ ਹੈ।

ਇਹ ਸਟੋਰੀ ਸੀਬੀਸੀ ਸਸਕੈਚਵਨ ਵੱਲੋਂ ਏਸ਼ੀਅਨ ਹੈਰੀਟੇਜ ਮੰਥ ਲਈ ਤਿਆਰ ਵਿਸ਼ੇਸ਼ ਸੀਰੀਜ਼ ਦਾ ਹਿੱਸਾ ਹੈ ਜਿਸ ਵਿਚ ਵੱਖੋ ਵੱਖਰੇ ਕਲਾਕਾਰਾਂ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ।

ਜੈਨੇਨੀ ਵਿਟਫ਼ੀਲਡ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ -ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ