1. ਮੁੱਖ ਪੰਨਾ
  2. ਸਮਾਜ
  3. ਇਤਿਹਾਸ

ਏਸ਼ੀਅਨ ਹੈਰੀਟੇਜ ਮੰਥ: ਨਿਊਫ਼ੰਡਲੈਂਡ ਵਿੱਖੇ ਸ਼ੁਰੂਆਤੀ ਚੀਨੀ ਪਰਵਾਸ ਦੀ ਕਹਾਣੀ, ਇਤਿਹਾਸਕਾਰ ਦੀ ਜ਼ੁਬਾਨੀ

ਚੀਨੀ ਪਰਵਾਸੀਆਂ ਨੂੰ ਦੇਣਾ ਪੈਂਦਾ ਸੀ ਹੈੱਡ ਟੈਕਸ

ਕੈਨੇਡਾ ਆਏ ਚੀਨੀ ਪਰਵਾਸੀਆਂ ਦੀ ਫ਼ਾਈਲ ਤਸਵੀਰ।

ਕੈਨੇਡਾ ਆਏ ਚੀਨੀ ਪਰਵਾਸੀਆਂ ਦੀ ਫ਼ਾਈਲ ਤਸਵੀਰ।

ਤਸਵੀਰ: CBC

RCI

ਏਸ਼ੀਅਨ ਹੈਰੀਟੇਜ ਮੰਥ ਦੀ ਇਸ ਵਿਸ਼ੇਸ਼ ਲੜੀ ਦੌਰਾਨ ਚੀਨੀ ਇਤਿਹਾਸਕਾਰ, ਗੌਰਡਨ ਜਿਨ ਨੇ ਸੀਬੀਸੀ ਦੇ ਦ ਸਿਗਨਲ ਪ੍ਰੋਗਰਾਮ ਵਿਚ ਗੱਲਬਾਤ ਕੀਤੀ ਜਿਸ ਦੌਰਾਨ ਉਨ੍ਹਾਂ ਨੇ 20ਵੀਂ ਸਦੀ ਚ ਨਿਊਫ਼ੰਡਲੈਂਡ ਪਹੁੰਚੇ ਸ਼ੁਰੂਆਤੀ ਚੀਨੀ ਪਰਵਾਸੀਆਂ ਦੇ ਹਾਲਾਤ ਅਤੇ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ’ਤੇ ਰੌਸ਼ਨੀ ਪਾਈ।

ਚੀਨੀ ਹੈੱਡ ਟੈਕਸ ਕੈਨੇਡਾ ਵਿੱਚ ਦਾਖ਼ਲ ਹੋਣ ਵਾਲੇ ਹਰੇਕ ਚੀਨੀ ਵਿਅਕਤੀ ਤੋਂ ਵਸੂਲੀ ਜਾਣ ਵਾਲੀ ਇੱਕ ਨਿਸ਼ਚਿਤ ਫੀਸ ਸੀ। ਕੈਨੇਡੀਅਨ ਪਾਰਲੀਮੈਂਟ ਦੁਆਰਾ 1885 ਦੇ ਚਾਈਨੀਜ਼ ਇਮੀਗ੍ਰੇਸ਼ਨ ਐਕਟ ਨੂੰ ਪਾਸ ਕਰਨ ਤੋਂ ਬਾਅਦ ਇਹ ਹੈਡ ਟੈਕਸ ਲਗਾਇਆ ਗਿਆ ਸੀ ਅਤੇ ਇਸਦਾ ਉਦੇਸ਼ ਕੈਨੇਡੀਅਨ ਪੈਸੀਫਿਕ ਰੇਲਵੇ (ਸੀਪੀਆਰ) ਦੇ ਮੁਕੰਮਲ ਹੋਣ ਤੋਂ ਬਾਅਦ ਚੀਨੀ ਲੋਕਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕਣਾ ਸੀ।

ਹੈੱਡ ਟੈਕਸ ਨੂੰ 1923 ਦੇ ਚਾਈਨੀਜ਼ ਇਮੀਗ੍ਰੇਸ਼ਨ ਐਕਟ ਦੁਆਰਾ ਖ਼ਤਮ ਕਰ ਦਿੱਤਾ ਗਿਆ ਸੀ। ਇਸ ਨਵੇਂ ਇਮੀਗ੍ਰੇਸ਼ਨ ਐਕਟ ਨੇ ਕੁਝ ਖ਼ਾਸ ਲੋਕਾਂ ਨੂੰ ਛੱਡ ਕੇ ਸਾਰੇ ਚੀਨੀ ਇਮੀਗ੍ਰੇਸ਼ਨ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਸੀ, ਇਸ ਕਰਕੇ ਇਸ ਨਸਲਵਾਦੀ ਕਾਨੂੰਨ ਨੂੰ ਚਾਈਨੀਜ਼ ਐਕਸਕਲੂਜ਼ਨ ਐਕਟ ਵੀ ਕਿਹਾ ਜਾਂਦਾ ਹੈ। 1947 ਵਿਚ ਚਾਈਨੀਜ਼ ਇਮੀਗ੍ਰੇਸ਼ਨ ਐਕਟ ਰੱਦ ਕਰ ਦਿੱਤਾ ਗਿਆ ਸੀ।

ਮਈ ਮਹੀਨਾ ਕੈਨੇਡਾ ਵਿਚ ਏਸ਼ੀਅਨ ਹੈਰੀਟੇਜ ਮੰਥ ਵੱਜੋਂ ਮਨਾਇਆ ਜਾਂਦਾ ਹੈ। ਏਸ਼ੀਆਈ ਮੂਲ ਦੇ ਲੋਕਾਂ ਵੱਲੋਂ ਕੈਨੇਡਾ ਦੇ ਸਮਾਜ, ਸੱਭਿਆਚਾਰ, ਆਰਥਿਕਤਾ ਅਤੇ ਇਤਿਹਾਸ ਵਿਚ ਪਾਏ ਵਢਮੁੱਲੇ ਯੋਗਦਾਨ ਨੂੰ ਸਨਮਾਨਿਤ ਕਰਨ ਅਤੇ ਏਸ਼ੀਅਨ ਭਾਈਚਾਰੇ ਦੀ ਵਿਰਾਸਤ ਅਤੇ ਕੈਨੇਡਾ ਵਿਚ ਇਸਦੀਂ ਹੋਂਦ ਦਾ ਜਸ਼ਨ ਮਨਾਉਣ ਲਈ ਏਸ਼ੀਅਨ ਹੈਰੀਟੇਜ ਮੰਥ ਦੀ ਸ਼ੁਰੂਆਤ ਕੀਤੀ ਗਈ ਸੀ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ