1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਵਿਦੇਸ਼ ਮੰਤਰੀ ਮੈਲੇਨੀ ਜੋਲੀ ਕਰਨਗੇ ਮੱਧ ਪੂਰਬ ਅਤੇ ਮੈਡੀਟਰੇਨੀਅਨ ਖਿੱਤੇ ਦਾ ਦੌਰਾ

ਸੋਮਵਾਰ ਨੂੰ ਹੋਣਗੇ ਰਵਾਨਾ

ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ

ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ

ਤਸਵੀਰ:  THE CANADIAN PRESS/Justin Tang

RCI

ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ ਮੱਧ ਪੂਰਬ ਅਤੇ ਮੈਡੀਟੇਰੇਅਨ ਖ਼ਿੱਤੇ ਦੀ ਪੰਜ ਰੋਜ਼ਾ ਯਾਤਰਾ 'ਤੇ ਰਵਾਨਾ ਹੋਣਗੇ। ਇਹ ਯਾਤਰਾ ਪੀਸ ਕੀਪਿੰਗ ਅਤੇ ਮਦਦ 'ਤੇ ਕੇਂਦਰਤ ਰਹੇਗੀ।

ਗਲੋਬਲ ਅਫੇਅਰਜ਼ ਕੈਨੇਡਾ ਦਾ ਕਹਿਣਾ ਹੈ ਕਿ ਮੈਲੇਨੀ ਜੋਲੀ ਅੱਜ ਰਵਾਨਾ ਹੋ ਰਹੇ ਹਨ ਅਤੇ ਸਾਈਪ੍ਰਸ, ਲੇਬਨਾਨ, ਤੁਰਕੀ ਅਤੇ ਗ੍ਰੀਸ ਦਾ ਦੌਰਾ ਕਰਨਗੇ ਜਿੱਥੇ ਉਹ ਆਪਣੇ ਹਮਰੁਤਬਾ ਅਤੇ ਹੋਰ ਸਰਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ।

ਇੱਕ ਬਿਆਨ ਵਿੱਚ, ਜੋਲੀ ਨੇ ਕਿਹਾ ਕਿ ਮੱਧ ਪੂਰਬ ਅਤੇ ਇਸ ਖ਼ਿੱਤੇ ਵਿੱਚ ਤੇਜ਼ੀ ਨਾਲ ਬਦਲ ਰਹੀਆਂ ਸਥਿਤੀਆਂ ਦਾ ਕੈਨੇਡਾ ਵਿੱਚ ਪ੍ਰਭਾਵ ਜਾਰੀ ਹੈ।

ਉਹਨਾਂ ਕਿਹਾ ਕਿ ਉਹ ਅਧਿਕਾਰੀਆਂ ਨਾਲ ਇਸ ਬਾਰੇ ਵਿਚਾਰ-ਵਟਾਂਦਰੇ ਕਰਨਗੇ ਕਿ ਕੈਨੇਡਾ ਕਿਵੇਂ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖ ਸਕਦਾ ਹੈ।

ਜੋਲੀ ਦੀ ਵਿਦੇਸ਼ ਫੇਰੀ ਦੇ ਵੇਰਵਿਆਂ ਵਿੱਚ ਸਾਈਪ੍ਰਸ ਵਿੱਚ ਸੰਯੁਕਤ ਰਾਸ਼ਟਰ ਪੀਸਕੀਪਿੰਗ ਫੋਰਸ ਦੀ 60ਵੀਂ ਵਰ੍ਹੇਗੰਢ ਨੂੰ ਮਨਾਉਣਾ, ਅਤੇ ਗਾਜ਼ਾ ਵਿੱਚ ਮਾਨਵਤਾਵਾਦੀ ਸਹਾਇਤਾ ਨੂੰ ਵਧਾਉਣ ਬਾਰੇ ਚਰਚਾ ਕਰਨਾ ਸ਼ਾਮਲ ਹੈ।

ਉਹ ਮੱਧ ਪੂਰਬ ਅਤੇ ਦੱਖਣੀ ਕਾਕੇਸ਼ਸ (ਪੱਛਮੀ ਏਸ਼ੀਆ ਅਤੇ ਪੂਰਬੀ ਯੂਰਪ ਦਾ ਮੈਡੀਟਰੇਨੀਅਨ ਸਾਗਰ ਦੇ ਨਾਲ ਲੱਗਦਾ ਇਲਾਕਾ) ਵਿੱਚ ਖੇਤਰੀ ਸੁਰੱਖਿਆ ਅਤੇ ਸਥਿਰਤਾ 'ਤੇ ਵੀ ਚਰਚਾ ਕਰਨਗੇ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ